ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਖ਼ਤਪੁਰ ਵਿੱਚ ਕਣਕ ਦੀ ਵੰਡ ਨੂੰ ਲੈਕੇ ਖੂਨੀ ਝੜਪ (Bloody clash over the distribution of wheat ) ਹੋ ਗਈ।ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਵਿਅਕਤੀ ਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਬਖਤਪੁਰਾ ਵਿੱਚ ਆਮ ਆਦਮੀ ਪਾਰਟੀ ਨਾਲ਼ ਸਬੰਧਿਤ ਵਰਕਰ ਜੀਵਣ ਸਿੰਘ ਪਿੰਡ ਦੇ ਡੀਪੂ ਹੋਲਡਰ ਨੂੰ ਪਿੱਛੇ ਲਾਕੇ ਧੱਕੇ ਨਾਲ਼ ਪਿੰਡ ਵਿੱਚ ਲੋਕਾਂ ਨਿ ਆਪਣੀ ਹਾਜ਼ਰੀ ਵਿੱਚ ਕਣਕ ਵੰਡਦਾ ਹੈ ਅਤੇ ਲੋਕਾਂ ਨੂੰ 15-15 ਕਿਲੋ ਘਟ ਕਣਕ ਦਿੰਦਾ ਹੈ ਜਿਸਦੀ ਸਿਕਾਇਤ ਜਿਲ੍ਹਾ ਪ੍ਰਸ਼ਾਸ਼ਨ ਨੂੰ ਕੀਤੀ ਹੋਈ ਹੈ ਅਤੇ ਇਸ ਦੀ ਇਨਕੁਆਇਰੀ ਕੀਤੀ ਜਾ ਰਹੀ ਹੈ ਇਸ ਇਨਕੁਆਇਰੀ ਪਿੰਡ ਦੇ ਸਰਪੰਚ ਨੇ ਕਰਵਾਈ ਹੈ।
ਸ਼ੱਕ ਕਾਰਣ ਕੀਤਾ ਹਮਲਾ: ਉਨ੍ਹਾਂ ਕਿਹਾ ਕਿ ਜੀਵਣ ਸਿੰਘ ਉਨ੍ਹਾਂ ਉੱਤੇ ਜਾਂਚ ਕਰਵਾਉਣ ਦਾ ਛੱਕ ਕਰਦਾ ਹੈ ਜਿਸ ਲਈ ਅੱਜ ਉਸਨੇ ਅਤੇ ਉਸਦੇ ਪਿਤਾ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ ਅਤੇ ਸਾਡੇ ਉੱਤੇ ਟ੍ਰੈਕਟਰ ਚੜਾਉਣ ਦੀ ਕੋਸ਼ਿਸ਼ (Try to ride the tractor) ਕੀਤੀ । ਇਸ ਤੋਂ ਇਲਾਵਾ ਕਹੀਆਂ ਨਾਲ ਹਮਲਾ ਕਰ ਸਾਨੂੰ ਜਖਮੀ ਕਰ ਦਿੱਤਾ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇ।