ਪੰਜਾਬ

punjab

ETV Bharat / state

ਰਾਸ਼ਟਰੀ ਮਸੀਹ ਸੰਘ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ - punjab news

ਗੁਰਦਾਸਪੁਰ 'ਚ ਚੋਣ ਜ਼ਾਬਤੇ ਦੌਰਾਨ ਧਾਰਮਿਕ ਸਮਾਗਮ ਨੂੰ ਚੋਣ ਪ੍ਰਚਾਰ ਲਈ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ।

ਸ਼ਿਕਾਇਤ

By

Published : May 21, 2019, 5:12 AM IST

Updated : May 21, 2019, 8:27 AM IST

ਗੁਰਦਾਸਪੁਰ : ਬਟਾਲਾ ਵਿੱਚ ਅੱਜ ਮਸੀਹ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਅੱਜ ਰਾਸ਼ਟਰੀ ਮਸੀਹ ਸੰਘ ਵਿਰੁੱਧ ਮਸੀਹ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਹੰਚਾਉਣ ਦੇ ਇਲਜ਼ਾਮਾਂ ਲਾਏ ਹਨ। ਜਿਸ ਦੇ ਤਹਿਤ ਜਿਲ੍ਹਾ ਪੁਲਿਸ ਬਟਾਲਾ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਇਲਜ਼ਾਮ ਵਿੱਚ ਜ਼ਿਲ੍ਹਾ ਰਿਟਰਨਿੰਗ ਅਫ਼ਸਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

ਧਾਰਮਿਕ ਜਥੇਬੰਦੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਪੀਟਰ ਮਸੀਹ ਨੇ ਵੀ ਇਹ ਚਿਤਾਵਨੀ ਦਿੱਤੀ ਕਿ ਜੇ ਮਸੀਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਵਿਰੁੱਧ ਕੇਸ ਦਰਜ ਨਹੀਂ ਹੋਇਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ ।

ਮਸੀਹ ਭਾਈਚਾਰੇ ਦੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵਲੋਂ ਅੱਜ ਬਟਾਲਾ ਵਿੱਚ ਐੱਸਐੱਸਪੀ ਬਟਾਲਾ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਪ੍ਰੈੱਸ ਕਾਂਨਫਰੰਸ ਕੀਤੀ ਗਈ ਜਿਸ ਵਿੱਚ ਮਸੀਹ ਭਾਈਚਾਰੇ ਦੇ ਆਗੂ ਲਾਰੇਂਸ ਚੌਧਰੀ ਵੱਲੋਂ ਮਸੀਹ ਪ੍ਰਚਾਰਕ ਅੰਕੁਰ ਨਰੂਲਾ ਮਨਿਸਟਰੀ ਅਤੇ ਰਾਸ਼ਟਰੀ ਮਸੀਹ ਸੰਘ ਦੇ ਖ਼ਿਲਾਫ਼ ਇਹ ਇਲਜ਼ਾਮ ਲਾਏ ਗਏ।

ਉਨ੍ਹਾਂ ਨੇ ਚੋਣ ਜ਼ਾਬਤੇ ਦੌਰਾਨ ਇੱਕ ਧਾਰਮਿਕ ਸਭਾ ਵਿੱਚ ਗ਼ਲਤ ਢੰਗ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਪ੍ਰਚਾਰ ਕੀਤਾ ਅਤੇ ਆਪ ਉਮੀਦਵਾਰ ਪੀਟਰ ਮਸੀਹ ਵਿਰੁੱਧ ਗ਼ਲਤ ਢੰਗ ਨਾਲ ਸ਼ਬਦ ਵਰਤੇ ਗਏ ਅਤੇ ਮਸੀਹ ਧਾਰਮਿਕ ਪ੍ਰਵਚਨਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਵਿੱਚ ਪੁਲਿਸ ਅਤੇ ਰਿਟਰਨਿੰਗ ਅਫ਼ਸਰ ਗੁਰਦਾਸਪੁਰ ਨੂੰ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਅਤੇ ਉੱਥੇ ਹੀ ਆਪ ਉਮੀਦਵਾਰ ਪੀਟਰ ਮਸੀਹ ਅਤੇ ਲਾਰੇਂਸ ਚੌਧਰੀ ਵੱਲੋਂ ਚਿਤਾਵਨੀ ਦਿੱਤੀ ਗਈ ਜੇ ਪੁਲਿਸ ਵੱਲੋਂ ਮਸੀਹ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਹੰਚਾਉਣ ਵਾਲੇ ਵਿਰੁੱਧ ਕੇਸ ਨਹੀਂ ਦਰਜ ਹੋਇਆ ਤਾਂ ਮਸੀਹ ਭਾਈਚਾਰਾ ਵੱਡੀ ਗਿਣਤੀ ਵਿੱਚ ਬਟਾਲਾ ਵਿਖੇ ਧਰਨਾ ਪ੍ਰਦਰਸ਼ਨ ਕਰਨਗੇ।

Last Updated : May 21, 2019, 8:27 AM IST

ABOUT THE AUTHOR

...view details