ਪੰਜਾਬ

punjab

ETV Bharat / state

ਬੀਕੇਯੂ ਅਤੇ ਜਲ ਸਪਲਾਈ ਦੇ ਵਰਕਰਾਂ ਨੇ ਮਨਾਇਆ ਮਜ਼ਦੂਰ ਦਿਵਸ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਜਲ ਸਪਲਾਈ ਸੈਨੀਟੇਸ਼ਨ ਕੰਟ੍ਰੈਕਟ ਵਰਕਰ ਵੱਲੋਂ ਮਜ਼ਦੂਰ ਦਿਵਸ ਕਸਬਾ ਕਾਦੀਆਂ ਦੇ ਬਿਜਲੀ ਘਰ ਸਿਵਲ ਲਾਈਨ ਵਿਖੇ ਮਨਾਇਆ ਗਿਆ|

ਬੀਕੇਯੂ ਅਤੇ ਜਲ ਸਪਲਾਈ ਦੇ ਵਰਕਰਾਂ ਨੇ ਮਨਾਇਆ ਮਜ਼ਦੂਰ ਦਿਵਸ
ਬੀਕੇਯੂ ਅਤੇ ਜਲ ਸਪਲਾਈ ਦੇ ਵਰਕਰਾਂ ਨੇ ਮਨਾਇਆ ਮਜ਼ਦੂਰ ਦਿਵਸ

By

Published : May 1, 2021, 5:27 PM IST

ਗੁਰਦਾਸਪੁਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਜਲ ਸਪਲਾਈ ਸੈਨੀਟੇਸ਼ਨ ਕੰਟ੍ਰੈਕਟ ਵਰਕਰ ਵੱਲੋਂ ਮਜ਼ਦੂਰ ਦਿਵਸ ਕਸਬਾ ਕਾਦੀਆਂ ਦੇ ਬਿਜਲੀ ਘਰ ਸਿਵਲ ਲਾਈਨ ਵਿਖੇ ਮਨਾਇਆ ਗਿਆ| ਇਸ ਮੌਕੇ ਜਲ ਸਪਲਾਈ ਸੈਨੀਟੇਸ਼ਨ ਕੰਟ੍ਰੈਕਟ ਵਰਕਰ ਦੇ ਪ੍ਰਧਾਨ ਅਜਮੇਰ ਸਿੰਘ ਅਤੇ ਆਗੂ ਹਰਦੀਪ ਸਿੰਘ ਨਾਨੋਵਾਲੀਆ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਜਿੱਥੇ ਮਈ ਦਿਵਸ ਮਨਾਇਆ ਜਾ ਰਿਹਾ ਹੈ ਉਸ ਦੇ ਤਹਿਤ ਅੱਜ ਉਹਨਾਂ ਵਲੋਂ ਵੀ ਉਹਨਾਂ ਸ਼ਹੀਦ ਹੋਏ ਮਜਦੂਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ

ਬੀਕੇਯੂ ਅਤੇ ਜਲ ਸਪਲਾਈ ਦੇ ਵਰਕਰਾਂ ਨੇ ਮਨਾਇਆ ਮਜ਼ਦੂਰ ਦਿਵਸ

ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਮਜਦੂਰਾਂ ਦੇ ਹਕ਼ ਖੋਹਣ ਵਾਲਾ ਕਾਨੂੰਨ ਲੈਕੇ ਆਈ ਹੈ ਅਤੇ ਉਹ ਇਸ ਲਾਗੂ ਹੋਏ ਕਾਨੂੰਨ ਦੇ ਖਿਲਾਫ ਸੰਘਰਸ਼ ਜਾਰੀ ਰੱਖਣਗੇ, ਜਦੋ ਤੱਕ ਕਾਨੂੰਨ ਰੱਦ ਨਹੀਂ ਹੁੰਦੇ| ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਡੇ ਕਾਰੋਬਾਰੀ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਅਤੇ ਮਜਦੂਰਾਂ ਨੂੰ ਦਬਾ ਰਹੇ ਹਨ|

ਇਹ ਵੀ ਪੜੋ: 'ਵੈਕਸੀਨੇਸ਼ਨ ਨੂੰ ਲੈ ਕੇ ਲੋਕਾਂ ’ਚ ਦਿਖ ਰਿਹਾ ਭਾਰੀ ਉਤਸ਼ਾਹ'

ABOUT THE AUTHOR

...view details