ਗੁਰਦਾਸਪੁਰ:ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦੀ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਗੁਰਦਾਸਪੁਰ ਵਿੱਚ ਵੀ ਇਕ 21 ਸਾਲਾ ਨੌਜਵਾਨ ਹਰਸ਼ ਦੀ ਜਨਮ ਦਿਨ ਵਾਲੇ ਦਿਨ ਹੀ ਓਵਰਡੋਜ਼ ਨਾਲ ਮੌਤ ਹੋਈ ਹੈ।
ਹਰਸ਼ ਘਰੋਂ ਪੈਸੇ ਲੈਕੇ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾਉਣ ਗਿਆ ਸੀ ਪਰ ਰਸਤੇ ਵਿੱਚ ਚਿੱਟਾ ਲਾਉਣ ਨਾਲ ਉਸਦੀ ਮੌਤ ਹੋ ਗਈ। ਉਸਦੀ ਲਾਸ਼ ਨੂੰ ਠਿਕਾਣੇ ਲਾਉਣ ਲਈ ਉਸਦਾ ਦੋਸਤ ਘੁੰਮ ਰਿਹਾ ਸੀ ਪਰ ਪੁਲਿਸ ਨੇ ਉਸਨੂੰ ਲਾਸ਼ ਸਮੇਤ ਕਾਬੂ ਕਰ ਲਿਆ ਅਤੇ ਇਹਨਾਂ ਨੇ ਜਿਸ ਔਰਤ ਕੋਲੋ ਨਸ਼ਾ ਲਿਆ ਸੀ ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਗੁਰਦਾਸਪੁਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਮ੍ਰਿਤਕ ਨੌਜਵਾਨ ਦੇ ਪਿਤਾ ਦਵਿੰਦਰ ਕੁਮਾਰ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕੀ ਹਰਸ਼ ਨਾਮ ਦੇ ਨੌਜਵਾਨ ਦਾ ਜਨਮ ਦਿਨ ਸੀ ਅਤੇ ਇਹ ਨੋਜਵਾਨ ਆਪਣੇ ਦੋਸਤ ਈਸ਼ਰ ਕੁਮਾਰ ਨਾਲ ਜਨਮ ਦਿਨ ਦੀ ਪਾਰਟੀ ਕਰਨ ਦੇ ਲਈ ਗਿਆ ਸੀ।