ਗੁਰਦਾਸਪੁਰ: ਹਲਕਾ ਹਰਗੋਬਿੰਦਪੁਰ ਵਿਖੇ ਪਹੁਚੇ ਅਕਾਲੀ ਦਲ ਨੇਤਾ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਅਕਾਲੀ ਦਲ ਨੇਤਾ ਬਲਬੀਰ ਸਿੰਘ ਬਾਠ ਨਾਲ ਇੱਕ ਵਿਸ਼ੇਸ ਮੁਲਾਕਾਤ ਕੀਤੀ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮਜੀਤ ਮਜੀਠੀਆ ਨੇ ਖੇਤੀ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਵਿੰਨ੍ਹੇ।
ਦਿਲੀ 'ਚ ਕਿਸਾਨ ਪਰੇਡ 'ਚ ਸ਼ਾਮਿਲ ਹੋਵੇਗੀ ਅਕਾਲੀ ਦਲ: ਬਿਕਰਮਜੀਤ ਸਿੰਘ ਮਜੀਠੀਆ - ਅਕਾਲੀ ਦਲ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਦੀ ਸਾਰ ਲੈਣ ਲਈ ਆਪ ਅਗੇ ਆਉਣਾ ਚਾਹੀਦਾ ਹੈ।
ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਜ਼ਿਦ ਛੱਡ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤਕ 80 ਦੇ ਕਰੀਬ ਕਿਸਾਨਾਂ ਨੇ ਇਸ ਅੰਦੋਲਨ 'ਚ ਆਪਣੀਆਂ ਜਾਨਾ ਗਵਾਈਆਂ ਹਨ। ਮਜੀਠੀਆ ਨੇ ਕਿਹਾ ਕਿ ਮੋਦੀ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਦੀ ਸਾਰ ਲੈਣ ਲਈ ਆਪ ਅਗੇ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਜਦ ਇਹ ਖੇਤੀ ਬਿਲ ਲੋਕ ਸਭਾ ਅਤੇ ਰਾਜ ਸਭਾ 'ਚ ਪੇਸ਼ ਹੋ ਰਹੇ ਸਨ ਉਦੋਂ ਕਾਂਗਰਸ ਨੇ ਇਨ੍ਹਾਂ ਖੇਤੀ ਬਿਲਾਂ ਦਾ ਵਿਰੋਧ ਕਰਨ ਦੀ ਥਾਂ ਇਸ ਦਾ ਬਾਈਕਾਟ ਕੀਤਾ ਜੇਕਰ ਉਹ ਵਿਰੋਧ ਕਰਦੇ ਤਾਂ ਇਹ ਕਾਨੂੰਨ ਨਾ ਬਣਦੇ।
ਇਸ ਦੇ ਨਾਲ ਹੀ ਅਕਾਲੀ ਦਲ ਦਾ ਕਿਸਾਨਾਂ ਪ੍ਰਤੀ ਅਕਾਲੀ ਪਾਰਟੀ ਦਾ ਸਟੈਂਡ ਦੱਸਦੇ ਹੋਏ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ। ਇਸੇ ਲਈ ਉਨ੍ਹਾਂ ਭਾਜਪਾ ਨਾਲ ਆਪਣਾ ਰਿਸ਼ਤਾ ਤੋੜਿਆ ਹੈ। ਉਨ੍ਹਾਂ ਕਿਹਾ ਕਿ ਹੁਣ 26 ਜਨਵਰੀ ਨੂੰ ਹੋਣ ਵਾਲੀ ਕਿਸਾਨਾਂ ਦੀ ਪਰੇਡ ਨੂੰ ਪੂਰਨ ਸਮਰਥਨ ਕਰਦੇ ਹੋਏ ਪੰਜਾਬ ਭਰ 'ਚ ਆਪਣੀ ਪਾਰਟੀ ਦੇ ਪ੍ਰੋਗਰਾਮ ਰੱਦ ਕਰ ਦਿਲੀ ਵੱਲ ਰੁੱਖ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੂਹ ਅਕਾਲੀ ਦਲ ਪਾਰਟੀ ਦੇ ਲੋਕ ਦਿਲੀ 'ਚ ਕਿਸਾਨ ਪਰੇਡ ਵਿੱਚ ਸ਼ਾਮਿਲ ਹੋਣਗੇ।