ਗੁਰਦਾਸਪੁਰ :ਦੀਨਾਨਗਰ ਵਿੱਚ ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਪਿੰਡ ਦਬੁਰਜੀ 'ਚ 6 ਲੋਕਾਂ ਨੇ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਹਥਿਆਰਾਂ ਨਾਲ ਹਮਲਾ ਕਰ ਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਹਮਲਾਵਰਾਂ ਨੇ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਹੈ, ਜਿਸ ਤੋਂ ਬਾਅਦ ਦੀਨਾਨਗਰ ਪੁਲਿਸ ਨੇ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਮੁਲਜ਼ਮਾਂ ਨੂੰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੀੜਤ ਅਤੇ ਪੀੜਤ ਦਾ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।
ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਨੌਜਵਾਨ ਉਤੇ ਹਮਲਾ, ਹਮਲਾਵਰਾਂ ਨੇ ਕੁੱਟਮਾਰ ਦੀ ਵੀਡੀਓ ਕੀਤੀ ਵਾਇਰਲ - ਦੀਨਾਨਗਰ ਪੁਲਿਸ
ਦੀਨਾਨਗਰ ਦੇ ਪਿੰਡ ਪਿੰਡ ਦਬੁਰਜੀ 'ਚ ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
ਇਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਦੀਨਾਨਗਰ ਦੇ ਪਿੰਡ ਕੋਠੇ ਇਲਾਹੀ ਬਖਸ਼ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰ ਕੇ ਪਿੰਡ ਵਾਪਿਸ ਆਕੇ ਖੜ੍ਹਾ ਸੀ ਕਿ ਅਚਾਨਕ ਨਜ਼ਦੀਕੀ ਪਿੰਡਾਂ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਨੇ ਉਹਨਾਂ ਉਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਾਥੀ ਦੋਸਤ ਉਥੋਂ ਭੱਜ ਗਏ, ਪਰ ਹਮਲਾ ਕਰਨ ਵਾਲੇ ਨੌਜਵਾਨਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਹੈ।
- 'ਆਪ' ਵਿਧਾਇਕਾ 'ਤੇ NRI ਮਹਿਲਾ ਦੀ ਕੋਠੀ ਦੱਬਣ ਦੇ ਇਲਜ਼ਾਮ, AAP ਵਿਧਾਇਕਾਂ ਨੇ ਇਲਜ਼ਾਮ ਨਕਾਰੇ
- ਪੰਜਾਬੀ ਗਾਇਕ ਸ਼ੈਰੀ ਮਾਨ ਨੇ ਗਾਇਕੀ ਛੱਡਣ ਦਾ ਕੀਤਾ ਇਸ਼ਾਰਾ, ਸੋਸ਼ਲ ਮੀਡੀਆ 'ਤੇ ਪਾਈ ਪੋਸਟ ਨੇ ਪ੍ਰਸ਼ੰਸਕ ਪਾਏ ਚੱਕਰਾਂ ਵਿੱਚ
- ਜਾਣੋ ਕੀ ਹੈ ਚੰਡੀਗੜ੍ਹ 'ਚ ਲਾਗੂ ਹੋਣ ਵਾਲਾ ਆਨੰਦ ਮੈਰਿਜ ਐਕਟ ? ਹਿੰਦੂ ਮੈਰਿਜ ਐਕਟ ਨਾਲੋਂ ਇਹ ਵੱਖਰਾਂ ਕਿਵੇਂ, ਪੰਜਾਬ 'ਚ ਕਿਉਂ ਨਹੀਂ ਹੋਇਆ ਲਾਗੂ
ਕੁੱਟਮਾਰ ਦੀ ਵੀਡੀਓ ਬਣਾ ਕੇ ਕੀਤੀ ਵਾਇਰਲ :ਹਮਲਾਵਰਾਂ ਨੇ ਕੁੱਟਮਾਰ ਦੀ ਵੀਡੀਓ ਬਣਾ ਲਈ ਹੈ, ਜੋ ਬਾਅਦ ਵਿੱਚ ਵਾਈਰਲ ਕਰ ਦਿੱਤੀ ਗਈ। ਉਸਨੇ ਦੱਸਿਆ ਕਿ ਉਹ ਡਰਾਈਵਰ ਦੀ ਨੌਕਰੀ ਗੁਜਰਾਤ ਵਿੱਚ ਕਰਦਾ ਹੈ ਅਤੇ ਇਕ ਮਹੀਨੇ ਦੀ ਛੁੱਟੀ ਉਤੇ ਆਪਣੇ ਪਿੰਡ ਆਇਆ ਹੈ, ਜਦਕਿ ਉਸਦੀ ਕੋਈ ਨਿੱਜੀ ਰੰਜਿਸ਼ ਨਹੀਂ ਸੀ, ਪਰ ਉਸਦੇ ਦੋਸਤਾਂ ਦੀ ਹਮਲਾ ਕਰਨ ਵਾਲਿਆਂ ਨਾਲ ਰੰਜਿਸ਼ ਸੀ, ਪਰ ਉਕਤ ਨੌਜਵਾਨਾਂ ਨੇ ਉਸਨੂੰ ਨਿਸ਼ਾਨਾ ਬਣਾਇਆ। ਉਥੇ ਹੀ ਪੀੜਤ ਅਤੇ ਪੀੜਤ ਦੀ ਭੈਣ ਨੇ ਦੱਸਿਆ ਕਿ ਦੀਨਾਨਗਰ ਪੁਲਿਸ ਵਲੋਂ ਉਹਨਾਂ ਦੇ ਬਿਆਨਾਂ ਹੇਠ ਮਾਮਲਾ ਤਾਂ ਦਰਜ ਕਰ ਲਿਆ ਹੈ, ਪਰ ਉਕਤ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਉਥੇ ਹੀ ਇਸ ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਚਲਦੇ ਪੀੜਤ ਦੇ ਬਿਆਨ ਹੇਠ ਦੀਨਾਨਗਰ ਪੁਲਿਸ ਥਾਣੇ ਵਿੱਚ 6 ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪਰ ਉਹ ਅੱਜੇ ਤਕ ਫਰਾਰ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਦੀਨਾਨਗਰ ਦੇ ਐਸਐਚਓ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਵੀਡੀਓ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕੀ ਹੈ ਅਤੇ ਜ਼ਖ਼ਮੀ ਹੋਏ ਨੌਜਵਾਨ ਦੇ ਬਿਆਨ ਦਰਜ ਕਰ ਕੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾਂਦੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।