ਬਟਾਲਾ :ਬਟਾਲਾ ਦੇ ਸ਼ੁਕਰਪੁਰਾ ਮੁਹੱਲੇ ਵਿੱਚ ਇਕ 70 ਸਾਲਾਂ ਦੀ ਬੇਔਲਾਦ ਬਜ਼ੁਰਗ ਮਾਤਾ, ਜਿਸਦੇ ਸਿਰ ਦਾ ਸਾਈਂ ਵੀ ਉਸਨੂੰ ਵਿਛੋੜਾ ਦੇਕੇ ਚਲਾ ਗਿਆ ਉਹ ਮਾਤਾ ਆਪਣੇ ਖੰਡਰ ਰੂਪੀ ਘਰ ਵਿੱਚ ਦੁਰਲੱਭ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੈ। ਜਿਸ ਜਗ੍ਹਾ ਉੱਤੇ ਮਾਤਾ ਰਹਿ ਰਹੀ ਹੈ, ਸ਼ਾਇਦ ਉੱਥੇ ਜਾਨਵਰ ਵੀ ਰਹਿਣਾ ਪਸੰਦ ਨਾ ਕਰੇ। ਪਰ ਮਾਂ ਦੇ ਹਾਲਾਤ ਇਕੱਲੇ ਰਹਿ ਕੇ ਮਾਨਸਿਕ ਸੰਤੁਲਨ ਵੀ ਖਰਾਬ ਹੋ ਚੁੱਕਾ ਹੈ, ਪਰ ਇਸ ਸਭ ਕਾਸੇ ਵਿਚਕਾਰ ਬਜ਼ੁਰਗ ਮਾਤਾ ਨੇ ਹਿੰਮਤ ਨਹੀਂ ਹਾਰੀ। ਮਾਤਾ ਆਪਣਾ ਗੁਜ਼ਾਰਾ ਕਰਨ ਲਈ ਬਾਹਰੋਂ ਕਬਾੜ ਇਕੱਠਾ ਕਰ ਕੇ ਲਿਆਉਂਦੀ ਹੈ, ਪਰ ਕਿਸੇ ਵੀ ਮੁਹੱਲੇ ਦੇ ਮੋਹਤਬਰ ਨੇ ਨਹੀਂ ਚਾਹਿਆ ਕਿ ਮਾਤਾ ਦੀ ਵੀ ਸਾਰ ਲਈ ਜਾਵੇ।
ਕੁਝ ਸਾਲ ਪਹਿਲਾਂ ਹੋਈ ਪਤੀ ਦੀ ਮੌਤ :ਬਜ਼ੁਰਗ ਮਾਤਾ ਕਾਂਤਾ ਨੇ ਦੱਸਿਆ ਕਿ ਉਸਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁਕੀ ਹੈ ਅਤੇ ਉਸਦੇ ਘਰ ਕੋਈ ਔਲਾਦ ਨਹੀਂ ਹੈ। ਬਾਕੀ ਰਿਸ਼ਤੇਦਾਰ ਅੰਮ੍ਰਿਤਸਰ ਰਹਿੰਦੇ ਹਨ ਪਰ ਉਹ ਉਥੇ ਨਹੀਂ ਰਹਿ ਸਕਦੀ, ਉਨ੍ਹਾਂ ਦੇ ਵੀ ਬੱਚੇ ਹਨ। ਮਾਤਾ ਨੇ ਕਿਹਾ ਨਾ ਤਾਂ ਮੇਰੀ ਪੈਨਸ਼ਨ ਲੱਗੀ ਹੈ ਅਤੇ ਨਾ ਹੀ ਮੇਰਾ ਰਾਸ਼ਨ ਕਾਰਡ ਬਣਿਆ ਹੈ ਅਤੇ ਨਾ ਹੀ ਬਿਜਲੀ ਦਾ ਮੀਟਰ ਲੱਗਾ ਹੋਇਆ ਹੈ। ਮੁਹੱਲੇ ਵਾਲੇ ਰੋਟੀ ਦੇ ਦਿੰਦੇ ਹਨ ਖਾਣ ਨੂੰ ਕਿਸੇ ਵੀ ਮੋਹਤਬਰ ਨੇ ਸਾਰ ਨਹੀਂ ਲਈ।