ਪੰਜਾਬ

punjab

ETV Bharat / state

ਬਟਾਲਾ ਦੇ ਨੌਜਵਾਨ ਦੀ ਮੁੰਬਈ ਵਿੱਚ ਮੌਤ - ਗੁਰਦਾਸਪੁਰ ਨਿਊਜ਼

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਕਈ ਸਾਲਾਂ ਤੋਂ ਰੁਜ਼ਗਾਰ ਲਈ ਇਕੱਲਾ ਮੁੰਬਈ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਅਚਾਨਕ ਬੀਤੀ ਰਾਤ ਇਕ ਫੋਨ ਆਇਆ ਕਿ ਸੰਦੀਪ ਦੀ ਹਾਲਤ ਖ਼ਰਾਬ ਹੈ

ਬਟਾਲਾ ਦੇ ਨੌਜਵਾਨ ਦੀ ਮੁੰਬਈ ਵਿੱਚ ਮੌਤ
ਬਟਾਲਾ ਦੇ ਨੌਜਵਾਨ ਦੀ ਮੁੰਬਈ ਵਿੱਚ ਮੌਤ

By

Published : May 16, 2020, 6:48 PM IST

Updated : May 16, 2020, 8:58 PM IST

ਗੁਰਦਾਸਪੁਰ: ਬਟਾਲਾ ਦੇ ਰਹਿਣ ਵਾਲੇ ਨੌਜਵਾਨ ਸੰਦੀਪ ਸਿੰਘ ਦੀ ਅਚਾਨਕ ਮੁੰਬਈ ਵਿਖੇ ਹੋਈ, ਜਿਸ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ।

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਕਈ ਸਾਲਾਂ ਤੋਂ ਰੁਜ਼ਗਾਰ ਲਈ ਇਕੱਲਾ ਮੁੰਬਈ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਅਚਾਨਕ ਬੀਤੀ ਰਾਤ ਇਕ ਫੋਨ ਆਇਆ ਕਿ ਸੰਦੀਪ ਦੀ ਹਾਲਤ ਖ਼ਰਾਬ ਹੈ ਅਤੇ ਉਸ ਨੂੰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਇੱਕ ਹੋਰ ਫੋਨ ਆਇਆ ਜਿਸ ਵਿੱਚ ਕਿਹਾ ਕਿ ਸੰਦੀਪ ਦੀ ਮੌਤ ਹੋ ਗਈ ਹੈ।

ਬਟਾਲਾ ਦੇ ਨੌਜਵਾਨ ਦੀ ਮੁੰਬਈ ਵਿੱਚ ਮੌਤ

ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੰਦੀਪ ਦੀ ਮੌਤ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੀ ਕਿ ਆਖ਼ਰ ਉਸ ਦੀ ਮੌਤ ਦੀ ਕੀ ਵਜ੍ਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਹਸਪਤਾਲ ਵਾਲ਼ੇ ਹੀ ਉਨ੍ਹਾਂ ਦੇ ਪੁੱਤਰ ਦਾ ਸਸਕਾਰ ਕਰਨ ਜਾ ਰਹੇ ਹਨ ਉਨ੍ਹਾਂ ਪ੍ਰਸ਼ਾਸਨ ਕੋਲ ਗੁਹਾਰ ਲਾਈ ਹੈ ਕਿ ਉਨ੍ਹਾਂ ਨੂੰ ਮੌਤ ਦੇ ਅਸਲੀ ਕਾਰਨ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਸਪੁੱਤਰ ਦਾ ਅੰਤਿਮ ਸਸਕਾਰ ਕਰਣ ਦਿੱਤਾ ਜਾਵੇ।

ਉਨ੍ਹਾਂ ਇਸ ਮੁਤੱਲਕ ਪੰਜਾਬ ਸਰਕਾਰ ਕੋਲ ਮਦਦ ਦੀ ਗੁਹਾਰ ਲਾਈ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਉਹ ਤਾਲਾਬੰਦੀ ਕਾਰਨ ਮੁੰਬਈ ਨਹੀਂ ਜਾ ਸਕਦੇ।

Last Updated : May 16, 2020, 8:58 PM IST

ABOUT THE AUTHOR

...view details