ਗੁਰਦਾਸਪੁਰ: 4 ਸਤੰਬਰ ਦੇਰ ਸ਼ਾਮ ਨੂੰ ਗੁਰਦਾਸਪੁਰ-ਪਠਾਨਕੋਟ ਹਾਈਵੇ ਤੋਂ ਤਿੰਨ ਨੌਜ਼ਵਾਨਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਵਰਨਾ ਗੱਡੀ (PB06 AX 8405) ਖੋਈ ਗਈ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਬਟਾਲਾ ਪੁਲਿਸ ਦੇ ਹਰਗੋਬਿੰਦਪੁਰ ਪੁਲਿਸ ਥਾਣਾ ਦੀ ਪੁਲਿਸ ਪਾਰਟੀ ਨੇ ਉਕਤ ਗੱਡੀ ਪਿੰਡ ਚੀਮਾ ਖੁੰਡੀ ਤੋਂ ਬਰਾਮਦ ਕੀਤੀ ਹੈ।
ਬਟਾਲਾ ਐਸ.ਪੀ.(ਡੀ) ਤੇਜ਼ਬੀਰ ਸਿੰਘ ਹੁੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਪਟਰੋਲਿੰਗ ਪਾਰਟੀ ਨੂੰ ਗੱਡੀ ਲਾਵਾਰਿਸ ਹਾਲਾਤ 'ਚ ਮਿਲੀ ਜਿਸ ਤੋਂ ਬਾਅਦ ਹਰਗੋਬਿੰਦਪੁਰ ਪੁਲਿਸ ਥਾਣਾ ਦੀ ਪੁਲਿਸ ਪਾਰਟੀ ਨੇ ਗੱਡੀ ਕਬਜ਼ੇ 'ਚ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਮਾਮਲੇ 'ਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ।