ਬਟਾਲਾ: ਪੁਲਿਸ ਪ੍ਰਸ਼ਾਸਨ ਨੇ ਪੰਜ ਵੱਖ-ਵੱਖ ਕੇਸਾਂ ਵਿੱਚ 7 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਤੋਂ ਚੋਰੀ ਦੇ 19 ਮੋਟਰਸਾਈਕਲ, 21 ਮੋਬਾਇਲ, ਇੱਕ ਲੈਪਟਾਪ, 2 ਪਿਸਤੌਲ 315 ਬੋਰ, ਇੱਕ ਰਿਵਾਲਵਰ 32 ਬੋਰ, 8 ਰੌਂਦ ਅਤੇ ਤੇਜ਼ਧਾਰ ਹਥਿਆਰ ਸਮੇਤ 5102 ਨਸ਼ੀਲੀ ਗੋਲੀਆਂ ਅਤੇ 127 ਗਰਾਮ ਹੈਰੋਇਨ ਬਰਾਮਦ ਕੀਤੀ ਗਈ।
ਬਟਾਲਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ’ਚ 7 ਨੂੰ ਕੀਤਾ ਕਾਬੂ
ਬਟਾਲਾ: ਪੁਲਿਸ ਪ੍ਰਸ਼ਾਸਨ ਨੇ ਪੰਜ ਵੱਖ-ਵੱਖ ਕੇਸਾਂ ਵਿੱਚ 7 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਤੋਂ ਚੋਰੀ ਦੇ 19 ਮੋਟਰਸਾਈਕਲ, 21 ਮੋਬਾਇਲ, ਇੱਕ ਲੈਪਟਾਪ, 2 ਪਿਸਤੌਲ 315 ਬੋਰ, ਇੱਕ ਰਿਵਾਲਵਰ 32 ਬੋਰ, 8 ਰੌਂਦ ਅਤੇ ਤੇਜ਼ਧਾਰ ਹਥਿਆਰ ਸਮੇਤ 5102 ਨਸ਼ੀਲੀ ਗੋਲੀਆਂ ਅਤੇ 127 ਗਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਹ ਵੀ ਪੜੋ: ਲੁਧਿਆਣਾ ਦੇ ਸਾਨੇਵਾਲ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਐਸਐਸਪੀ ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ 5 ਵੱਖ-ਵੱਖ ਕੇਸਾਂ ਵਿੱਚ 7 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਫੜੇ ਗਏ ਨੌਜਵਾਨਾਂ ਨੇ ਇੱਕ ਮਾਸਟਰ ਚਾਬੀ ਬਣਾਈ ਹੋਈ ਸੀ, ਜੋ ਹਰ ਮੋਟਰਸਾਈਕਲ ਨੂੰ ਲੱਗ ਜਾਂਦੀ ਸੀ ਅਤੇ ਮੋਟਰਸਾਇਕਲ ਸਟਾਰਟ ਹੋ ਜਾਂਦਾ ਸੀ, ਜਿਸਦੇ ਨਾਲ ਇਨ੍ਹਾਂ ਨੂੰ ਮੋਟਰਸਾਈਕਲ ਚੋਰੀ ਕਰਨ ਵਿੱਚ ਸੌਖ ਹੁੰਦੀ ਸੀ। ਮੋਬਾਇਲ ਵੀ ਇਨ੍ਹਾਂ ਵੱਲੋਂ ਰਸਤਾ ਜਾਂਦੇ ਲੋਕੋ ਕੋਲੋਂ ਖੋਹੇ ਜਾਂਦੇ ਸਨ। ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿਉਂਕਿ ਫੜੇ ਗਏ ਮੁਲਜ਼ਮਾਂ ਦੇ ਸਾਥੀ ਅਜੇ ਵੀ ਫ਼ਰਾਰ ਹਨ।