ਪੰਜਾਬ

punjab

ETV Bharat / state

ਬਟਾਲਾ ਪੁਲਿਸ ਵੱਲੋਂ ਲੁਟੇਰਿਆ ਦਾ ਇੱਕ ਗਿਰੋਹ ਕਾਬੂ

ਬਟਾਲਾ ਪੁਲਿਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗਿਰੋਹ ਨੂੰ ਕਾਬੂ ਕੀਤਾ ਗਿਆ ਜੋ ਤਿਓਹਾਰਾਂ ਦੇ ਮੌਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

ਫ਼ੋਟੋ

By

Published : Oct 7, 2019, 11:43 PM IST

ਬਟਾਲਾ: ਤਿਓਹਾਰਾਂ ਦੇ ਚੱਲਦੇ ਜਿੱਥੇ ਚਾਰੇ ਪਾਸੇ ਰੌਣਕਾਂ ਲੱਗੀਆਂ ਹਨ ਓਥੇ ਹੀ ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਵੀ ਮੌਜ ਲੱਗੀ ਹੋਈ ਹੈ। ਪਰ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ, ਇਸ ਦੇ ਚੱਲਦੇ ਬਟਾਲਾ ਪੁਲਿਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗਿਰੋਹ ਨੂੰ ਕਾਬੂ ਕੀਤਾ ਗਿਆ ਜੋ ਤਿਓਹਾਰਾਂ ਦੇ ਮੌਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

ਵੀਡੀਓ


ਡੀ.ਐਸ.ਪੀ. ਸਿੰਗਲਾ ਨੇ ਪ੍ਰੈਸ ਕਾਨਫ਼ਰਾਂਸ ਕਰ ਜਾਣਕਾਰੀ ਦਿੱਤੀ ਕਿ ਪੁਲਿਸ ਨੂੰ ਇਸ ਗਿਰੋਹ ਦੀ ਲੰਮੇਂ ਸਮੇਂ ਤੋਂ ਭਾਲ ਸੀ। ਬਟਾਲਾ ਵਿੱਚ 18 ਸਤੰਬਰ ਨੂੰ ਰਾਤ ਦੇ ਕਰੀਬ 9 :30 ਵਜੇ ਘਰ ਵਾਪਸ ਜਾ ਰਹੇ ਇੱਕ ਦੁਕਾਨਦਾਰ ਨੂੰ ਰਸਤੇ ਵਿੱਚ ਰੋਕ ਕੁੱਝ ਅਗਿਆਤ ਨੌਜਵਾਨਾਂ ਨੇ ਤੇਜਧਾਰ ਹਤਿਆਰਿਆਂ ਨਾਲ ਵਾਰ ਕਰ ਉਸਦੀ ਐਕਟਿਵਾ ਅਤੇ ਕਰੀਬ 2 ਲੱਖ 70 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਸਨ। ਸਾਰੀ ਘਟਨਾ ਸੜਕ ਕੰਡੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕ਼ੈਦ ਹੋ ਗਈ ਸੀ। ਪੁਲਿਸ ਨੇ ਕਿਹਾ ਦੀ ਉਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਨੌਜਵਾਨਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਜਦ ਕਿ ਇੱਕ ਅਜੇ ਵੀ ਫ਼ਰਾਰ ਹੈ।

ਡੀ.ਐਸ.ਪੀ. ਬੀ.ਕੇ. ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਇੱਕ ਚੋਰੀ ਦੇ ਪਲਸਰ ਨਾਲ ਕਾਬੂ ਕੀਤਾ ਅਤੇ ਪੁੱਛਗਿਛ ਦੌਰਾਨ ਉਨ੍ਹਾਂ ਨੇ ਦੱਸਿਆ ਦੀ 18 ਸਤੰਬਰ ਦੀ ਲੁੱਟ ਦੀ ਘਟਨਾ ਨੂੰ ਉਨ੍ਹਾਂ ਨੇ ਅੰਜਾਮ ਦਿੱਤਾ ਸੀ। ਪੰਜਾਬ ਚ ਲੁੱਟਾਂ ਖੋਹਾਂ ਦੀਆਂ ਖ਼ਬਰਾਂ ਅਕਸਰ ਹੀ ਮੀਡੀਆ ਦਾ ਸ਼ਿੰਗਾਰ ਬਣਦੀਆਂ ਰਹੀਆਂ ਨੇ ਅਤੇ ਸਮੇਂ ਦੀ ਸਰਕਾਰ ਵੱਲੋਂ ਇਸ ਨੂੰ ਨੱਥ ਪਾਉਣ ਲ਼ਈ ਸਖ਼ਤ ਕਾਨੂੰਨ ਵੀ ਬਣਾਏ ਜਾਂਦੇ ਰਹੇ ਹਨ। ਪਰ ਮੁਲਜ਼ਮਾਂ ਵੱਲੋਂ ਲਗਾਤਾਰ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਇਸ ਲਈ ਲੋੜ ਹੈ ਪ੍ਰਸ਼ਾਸਨ ਵੱਲੋਂ ਬਣਾਏ ਕਾਨੂੰਨ ਨੂੰ ਜ਼ਮੀਨੀ ਪੱਧਰ ਤੇ ਸਖ਼ਤੀ ਨਾਲ ਲਾਗੂ ਕਰਨ ਦੀ ਤਾਂ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਵਾਂ ਨੂੰ ਨੱਥ ਪਾਈ ਜਾ ਸਕੇ।

ABOUT THE AUTHOR

...view details