ਪੰਜਾਬ

punjab

ETV Bharat / state

ਬਟਾਲਾ ਪੁਲਿਸ ਵੱਲੋਂ ਔਰਤਾਂ ਸਮੇਤ ਲੁਟਾ ਖੋਹਾਂ ਕਰਨ ਵਾਲੇ 10 ਗੈਂਗ ਮੈਂਬਰ ਗ੍ਰਿਫਤਾਰ - ਬਟਾਲਾ ਪੁਲਿਸ ਵੱਲੋਂ ਗੈਂਗ ਕਾਬੂ

ਬਟਾਲਾ ਪੁਲਿਸ ਲਾਈਨ ਵਿਖੇ ਆਈ ਜੀ ਬਾਰਡਰ ਰੇਂਜ ਐਸ.ਪੀ.ਐਸ. ਪਰਮਾਰ ਨੇ ਪ੍ਰੈਸ ਕਾਨਫ੍ਰੈਂਸ ਕਰਕੇ ਖੁਲਾਸਾ ਕੀਤਾ ਕਿ ਬਟਾਲਾ ਪੁਲਿਸ ਨੇ ਤਿੰਨ ਵੱਖ-ਵੱਖ ਗੈਂਗਾਂ ਦੇ 10 ਮੈਂਬਰ ਕਾਬੂ ਕੀਤੇ ਹਨ।

ਬਟਾਲਾ ਪੁਲਿਸ ਵੱਲੋਂ ਔਰਤਾਂ ਸਮੇਤ ਲੁਟਾ ਖੋਹਾਂ ਕਰਨ ਵਾਲੇ 10 ਗੈਂਗ ਮੈਂਬਰ ਗ੍ਰਿਫਤਾਰ
ਬਟਾਲਾ ਪੁਲਿਸ ਵੱਲੋਂ ਔਰਤਾਂ ਸਮੇਤ ਲੁਟਾ ਖੋਹਾਂ ਕਰਨ ਵਾਲੇ 10 ਗੈਂਗ ਮੈਂਬਰ ਗ੍ਰਿਫਤਾਰ

By

Published : Nov 28, 2020, 5:58 PM IST

ਬਟਾਲਾ: ਆਈ.ਜੀ. ਬਾਰਡਰ ਰੇਂਜ ਐਸ.ਪੀ.ਐਸ. ਪਰਮਾਰ ਨੇ ਬਟਾਲਾ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫ੍ਰੈਂਸ ਕਰਕੇ ਖੁਲਾਸਾ ਕੀਤਾ ਕਿ ਬਟਾਲਾ ਪੁਲਿਸ ਨੇ ਤਿੰਨ ਵੱਖ-ਵੱਖ ਗੈਂਗਾਂ ਦੇ 10 ਮੈਂਬਰ ਕਾਬੂ ਕੀਤੇ ਹਨ। ਇਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਕੋਲੋਂ 4 ਪਿਸਤੌਲਾਂ ਅਤੇ 60 ਦੇ ਕਰੀਬ ਜਿੰਦਾ ਕਾਰਤੂਸ , ਹੈਰੋਇਨ ਅਤੇ ਚੋਰੀ ਦੀਆਂ ਗੱਡੀਆਂ ਅਤੇ ਮੋਟਰਸਾਈਕਲ ਬਰਾਮਦ ਹੋਏ ਹਨ।

ਬਟਾਲਾ ਪੁਲਿਸ ਵੱਲੋਂ ਔਰਤਾਂ ਸਮੇਤ ਲੁਟਾ ਖੋਹਾਂ ਕਰਨ ਵਾਲੇ 10 ਗੈਂਗ ਮੈਂਬਰ ਗ੍ਰਿਫਤਾਰ

ਆਈ ਜੀ ਪਰਮਾਰ ਨੇ ਪ੍ਰੈਸ ਕਾਨਫ੍ਰੈਂਸ 'ਚ ਦਾਅਵਾ ਕੀਤਾ ਕਿ ਇਹ ਗੈਂਗ ਪੂਰੇ ਪੰਜਾਬ ਅਤੇ ਹਰਿਆਣਾ 'ਚ ਸਰਗਰਮ ਸੀ ਜੋ ਕਿ ਮੁੱਖ ਤੌਰ 'ਤੇ ਲੁਟਾ ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੈਂਗਾਂ 'ਚ ਔਰਤਾਂ ਵੀ ਸ਼ਾਮਿਲ ਹਨ। ਆਈ.ਜੀ. ਨੇ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ 'ਚ ਇਹ ਸਾਮਣੇ ਆਇਆ ਹੈ ਕਿ ਇਨ੍ਹਾਂ ਗ੍ਰਿਫਤਾਰ ਲੋਕਾਂ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜਿਲਿਆ 'ਚ ਪਹਿਲਾਂ ਹੀ 37 ਦੇ ਕਰੀਬ ਮਾਮਲੇ ਦਰਜ਼ ਹਨ। ਆਈ.ਜੀ. ਨੇ ਦੱਸਿਆ ਕਿ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਅਤੇ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ABOUT THE AUTHOR

...view details