ਪੰਜਾਬ

punjab

ETV Bharat / state

ਨਗਰ ਨਿਗਮ ਚੋਣਾਂ ਲਈ ਬਟਾਲਾ ’ਚ ਪ੍ਰਸ਼ਾਸ਼ਨ ਵੱਲੋਂ ਤਿਆਰੀਆਂ ਮੁਕਮੰਲ - ਐਸਡੀਐਮ ਬਲਵਿੰਦਰ ਸਿੰਘ

ਪੰਜਾਬ ਚ ਚੋਣਾਂ ਨੂੰ ਲੈ ਕੇ ਪ੍ਰਚਾਰ ਪੂਰੇ ਸ਼ਿਖਰਾਂ ਤੇ ਹੈ, ਬਟਾਲਾ ਨਗਰ ਨਿਗਮ ਦੀ ਗੱਲ ਕਰੀਏ ਤਾ ਕੁਲ 50 ਵਾਰਡਾਂ ਚ 279 ਉਮੀਦਵਾਰ ਵੱਖ ਵੱਖ ਪਾਰਟੀਆਂ ਅਤੇ ਆਜ਼ਾਦ ਤੌਰ ’ਤੇ ਚੋਣ ਮੈਦਾਨ ’ਚ ਹਨ।

ਤਸਵੀਰ
ਤਸਵੀਰ

By

Published : Feb 10, 2021, 10:00 PM IST

ਗੁਰਦਾਸਪੁਰ: ਪੰਜਾਬ 'ਚ ਚੋਣਾਂ ਨੂੰ ਲੈ ਕੇ ਪ੍ਰਚਾਰ ਪੂਰੇ ਸ਼ਿਖਰਾਂ ਤੇ ਹੈ, ਨਗਰ ਨਿਗਮ ਦੀ ਗੱਲ ਕਰੀਏ ਤਾ ਕੁਲ 50 ਵਾਰਡਾਂ ਚ 279 ਉਮੀਦਵਾਰ ਵੱਖ ਵੱਖ ਪਾਰਟੀਆਂ ਅਤੇ ਆਜ਼ਾਦ ਤੌਰ 'ਤੇ ਚੋਣ ਮੈਦਾਨ 'ਚ ਹਨ। ਇਨ੍ਹਾਂ ਚੋਣਾਂ ਸਬੰਧੀ ਪ੍ਰਸ਼ਾਸ਼ਨ ਵੱਲੋਂ ਵੀ ਚੋਣ ਪ੍ਰਕ੍ਰਿਆ ਨੂੰ ਨੇਪੜੇ ਚੜਾਉਣ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੋਲਿੰਗ ਸਟਾਫ ਤਿਆਰ ਹੈ ਅਤੇ ਹਰ ਤਰ੍ਹਾਂ ਨਾਲ ਤਿਆਰੀ ਮੁਕੰਮਲ ਅਤੇ ਅਮਨ ਅਮਾਨ ਨਾਲ ਨਿਰਪੱਖ ਤੌਰ ਤੇ ਚੋਣ ਪ੍ਰਕ੍ਰਿਆ ਹੋਵੇਗੀ।

ਨਗਰ ਨਿਗਮ ਚੋਣਾਂ ਲਈ ਬਟਾਲਾ ’ਚ ਪ੍ਰਸ਼ਾਸ਼ਨ ਵੱਲੋਂ ਤਿਆਰੀਆਂ ਮੁਕਮੰਲ

ਬਟਾਲਾ ਨਗਰ ਨਿਗਮ ਵਜੋਂ ਇਸ ਵਾਰ ਇਹ ਪਹਿਲੀ ਚੋਣ ਹੈ ਜਦਕਿ ਪਹਿਲਾ ਬਟਾਲਾ ਨਗਰ ਕੌਂਸਲ ਸੀ, ਜਦਕਿ 35 ਵਾਰਡ ਸਨ। ਪਰ ਮੌਜੂਦਾ ਸਮੇਂ ’ਚ ਨਗਰ ਨਿਗਮ ਦੇ 50 ਵਾਰਡ ਹਨ ਅਤੇ ਕੁਲ 1 ਲੱਖ 14 ਹਜ਼ਾਰ ਦੇ ਕਰੀਬ ਵੋਟਰ ਹਨ। ਇਸ ਵਾਰ ਚੋਣ ਮੈਦਾਨ ਚ ਕੁਲ 279 ਉਮੀਦਵਾਰ ਮੈਦਾਨ ਚ ਹਨ। ਮੁੱਕ ਮੁਕਾਬਲੇ ’ਚ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੈਦਾਨ ’ਚ ਹਨ। ਇਹਨਾਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਹਨ ਜੋ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਇਨ੍ਹਾਂ ਨਗਰ ਨਿਗਮ ਚੋਣਾਂ ਦੌਰਾਨ ਚੋਣ ਪ੍ਰਚਾਰ ਸ਼ਿਖਰਾਂ ’ਤੇ ਹੈ। ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪਣੇ ਪ੍ਰਚਾਰ ਲਈ ਦੇਰ ਸ਼ਾਮ ਤੱਕ ਨੁਕੜ ਮੀਟਿੰਗ ਅਤੇ ਘਰ-ਘਰ ਜਾ ਕੇ ਵੋਟਾਂ ਲਈ ਅਪੀਲ ਕਰ ਰਹੇ ਹਨ।

ABOUT THE AUTHOR

...view details