ਪੰਜਾਬ

punjab

ETV Bharat / state

ਬਟਾਲਾ 'ਚ ਇਕ ਕਿਸਾਨ ਦੇ ਘਰ 'ਤੇ ਹਮਲਾ - ਖਿਲਾਫ਼ ਕਾਨੂੰਨੀ

ਪਿੰਡ ਮੁਸਤਫਾਪੁਰ ਵਿਚ ਨੌਜਵਾਨਾਂ ਦੀ ਹੋਈ ਮਾਮੂਲੀ ਤਕਰਾਰ ਨੂੰ ਲੈ ਤੇ ਪਿੰਡ ਦੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਅਪਣੇ ਸਾਥੀਆਂ ਸਮੇਂਤ ਤੇਜ਼ਧਾਰ ਹਥਿਆਰਾਂ ਨਾਲ ਪਿੰਡ ਦੇ ਹੀ ਰਹਿਣ ਵਾਲੇ ਇਕ ਕਿਸਾਨ ਦੇ ਘਰ 'ਤੇ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਬਟਾਲਾ 'ਚ ਇਕ ਕਿਸਾਨ ਦੇ ਘਰ 'ਤੇ ਹੋਇਆ ਹਮਲਾ
ਬਟਾਲਾ 'ਚ ਇਕ ਕਿਸਾਨ ਦੇ ਘਰ 'ਤੇ ਹੋਇਆ ਹਮਲਾ

By

Published : May 18, 2021, 10:27 PM IST

ਬਟਾਲਾ: ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਮੁਸਤਫਾਪੁਰ ਵਿਚ ਨੌਜਵਾਨਾਂ ਦੀ ਹੋਈ ਮਾਮੂਲੀ ਤਕਰਾਰ ਨੂੰ ਲੈ ਤੇ ਪਿੰਡ ਦੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਅਪਣੇ ਸਾਥੀਆਂ ਸਮੇਂਤ ਤੇਜਧਾਰ ਹਥਿਆਰਾਂ ਨਾਲ ਪਿੰਡ ਦੇ ਹੀ ਰਹਿਣ ਵਾਲੇ ਇਕ ਕਿਸਾਨ ਦੇ ਘਰ ਤੇ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |

ਬਟਾਲਾ 'ਚ ਇਕ ਕਿਸਾਨ ਦੇ ਘਰ 'ਤੇ ਹੋਇਆ ਹਮਲਾ

ਪਿੰਡ ਮੁਸਤਫਾਪੁਰ ਦੇ ਰਹਿਣ ਵਾਲੇ ਨੌਜਵਾਨ ਗੁਰਪੀ੍ਤ ਸਿੰਘ ਅਤੇ ਕਿਸਾਨ ਪ੍ਰਜੀਤ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਬੀਤੀ ਰਾਤ ਕਰੀਬ 11ਵਜੇ ਉਹਨਾਂ ਦੇ ਪਿੰਡ ਦਾ ਰਹਿਣ ਵਾਲਾ ਇਕ ਨੌਜਵਾਨ ਜਿਸ ਨਾਲ ਉਹਨਾਂ ਦੀ ਮਾਮੂਲੀ ਤਕਰਾਰ ਹੋਈ ਸੀ।ਉਸ ਵਲੋਂ ਅਪਣੇ ਕੁਝ ਅਤਪਛਾਤੇ ਸਾਥੀਆਂ ਨੂੰ ਨਾਲ ਲੈ ਕੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਘਰ ਦੇ ਬਾਹਰ ਵਾਲੇ ਮੇਨ ਗੇਟ ਨੂੰ ਤੇਜਧਾਰ ਹਥਿਆਰਾਂ ਨਾਲ ਵੱਡ ਦਿੱਤਾ ਹੈ।

ਉਹਨਾਂ ਦੱਸਿਆ ਹੈ ਕਿ ਉਹ ਪੂਰੇ ਪਰਿਵਾਰ ਨੇ ਪੁਲੀਸ ਹੈਲਪ ਨੰ 181 ਅਤੇ 100 ਨੰ.ਤੇ ਫੋਨ ਕਾਲ ਕਰਕੇ ਅਪਣੇ ਪਰਿਵਾਰ ਜਾਨ ਬਚਾਈ ਹੈ ਅਤੇ ਪੀੜਤ ਪਰਿਵਾਰ ਪੁਲਿਸ ਪ੍ਰਸ਼ਾਸ਼ਨ ਕੋਲੋਂ ਉਹਨਾਂ ਤੇ ਹੋਏ ਹਮਲਾ ਦੀ ਜਾਂਚ ਅਤੇ ਕੜੀ ਕਾਰਵਾਈ ਦੀ ਅਪੀਲ ਕਰ ਰਿਹਾ ਹੈ।ਇਸ ਸਬੰਧੀ ਪੁਲੀਸ ਅਧਿਕਾਰੀ ਸੁਖਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਉਹਨਾਂ ਦੀ ਪੁਲਿਸ ਪਾਰਟੀ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਦੋਸ਼ੀ ਪਾਈਆ ਜਾਏਗਾ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:ਪਿੰਡਾਂ ਦੀ ਖੂਬਸੂਰਤ ਜੀਵਨ ਸ਼ੈਲੀ ਨਾਲ ਭਰਿਆ ਕਰਨਾਟਕ ਦਾ ਰਾਕ ਗਾਰਡਨ

ABOUT THE AUTHOR

...view details