ਪੰਜਾਬ

punjab

ETV Bharat / state

ਗੁਰਦਾਸਪੁਰ ਵਿਖੇ ਐਸਐਸਪੀ ਨੇ ਨਸ਼ਾ ਜਾਗਰੂਕਤਾ ਵੈਨ ਨੂੰ ਕੀਤਾ ਰਵਾਨਾ - ਨਸ਼ਾ ਜਾਗਰੂਕਤਾ ਵੈਨ

ਸੇਵਾ ਨਸ਼ਾ ਛੁਡਾਊ ਕੇਂਦਰ ਦੇ ਸਹਿਯੋਗ ਨਾਲ ਨਸ਼ਾ ਜਾਗਰੂਕਤਾ ਵੈਨ ਨੂੰ ਰਵਾਨਾ ਕੀਤਾ ਗਿਆ। ਦੱਸ ਦਈਏ ਕਿ ਵੈਨ ਵਿੱਚ ਇੱਕ ਕਾਉਂਸਲਰ ਅਤੇ ਨਰਸਿੰਗ ਸਟਾਫ ਹੋਵੇਗਾ ਜੋ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੂਕ ਕਰਨਗੇ।

ਗੁਰਦਾਸਪੁਰ ਵਿਖੇ ਐਸਐਸਪੀ ਨੇ ਨਸ਼ਾ ਜਾਗਰੂਕਤਾ ਵੈਨ ਨੂੰ ਕੀਤਾ ਰਵਾਨਾ
ਗੁਰਦਾਸਪੁਰ ਵਿਖੇ ਐਸਐਸਪੀ ਨੇ ਨਸ਼ਾ ਜਾਗਰੂਕਤਾ ਵੈਨ ਨੂੰ ਕੀਤਾ ਰਵਾਨਾ

By

Published : May 21, 2021, 4:28 PM IST

ਗੁਰਦਾਸਪੁਰ: ਸੂਬਾ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧ ’ਚ ਵੱਖ-ਵੱਖ ਤਰ੍ਹਾਂ ਦੇ ਅਭਿਆਨ ਵੀ ਚਲਾਏ ਜਾ ਰਹੇ ਹਨ। ਇਸੇ ਨੂੰ ਵੇਖਦੇ ਹੋਏ ਸੇਵਾ ਨਸ਼ਾ ਛੁਡਾਊ ਕੇਂਦਰ ਬਬਰੀ ਬਾਈਪਾਸ ਦੇ ਸਹਿਯੋਗ ਨਾਲ ਐਸਐਸਪੀ ਗੁਰਦਾਸਪੁਰ ਨਾਨਕ ਸਿੰਘ ਆਈਪੀਐਸ ਵੱਲੋਂ ਨਸ਼ਾ ਜਾਗਰੂਕਤਾ ਵੈਨ ਨੂੰ ਰਵਾਨਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਸ ਵੈਨ ਵਿੱਚ ਇੱਕ ਕਾਉਂਸਲਰ ਅਤੇ ਨਰਸਿੰਗ ਸਟਾਫ ਹੋਵੇਗਾ ਜੋ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੂਕ ਕਰੇਗਾ। ਇਸਦੇ ਨਾਲ ਹੀ ਲੋਕਾਂ ਨੂੰ ਕੋਰੋਨਾ ਪ੍ਰਤੀ ਵੀ ਜਾਗਰੂਕ ਕੀਤਾ ਜਾਵੇਗਾ। ਜੋ ਲੋਕ ਬਿਨਾਂ ਮਾਸਕ ਹੋਣਗੇ, ਉਨ੍ਹਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਫ੍ਰੀ ਵੰਡੇ ਜਾਣਗੇ।

ਗੁਰਦਾਸਪੁਰ ਵਿਖੇ ਐਸਐਸਪੀ ਨੇ ਨਸ਼ਾ ਜਾਗਰੂਕਤਾ ਵੈਨ ਨੂੰ ਕੀਤਾ ਰਵਾਨਾ

ਇਸ ਮੌਕੇ ਐਸਐਸਪੀ ਗੁਰਦਾਸਪੁਰ ਨਾਨਕ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਨਸ਼ੇ ਦੇ ਇਲਾਜ ਦੀ ਜਾਣਕਾਰੀ ਨਹੀਂ ਹੈ। ਲੋਕ ਸੋਚਦੇ ਹਨ ਕਿ ਨਸ਼ਾ ਬਿਨਾਂ ਹਸਪਤਾਲ ’ਚ ਦਾਖ਼ਲ ਹੋਣ ਤੋਂ ਬਿਨਾਂ ਨਹੀਂ ਛੱਡਿਆ ਜਾ ਸਕਦਾ। ਪਰ ਨਸ਼ਾ ਹਸਪਤਾਲ ’ਚ ਦਾਖ਼ਲ ਹੋਣ ਤੋਂ ਬਿਨਾਂ ਵੀ ਛੱਡਿਆ ਜਾ ਸਕਦਾ ਹੈ। ਇਸੇ ਨੂੰ ਵੇਖਦੇ ਹੋਏ ਇਹ ਵੈਨ ਰਵਾਨਾ ਕੀਤੀ ਗਈ ਹੈ। ਜਿਸ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

ਇਹ ਵੀ ਪੜੋ: ਕਿਸਾਨਾਂ ਦੇ ਹੱਕ 'ਚ ਮੁੜ ਸਰਗਰਮ ਹੋਇਆ ਦੀਪ ਸਿੱਧੂ

ABOUT THE AUTHOR

...view details