ਗੁਰਦਾਸਪੁਰ: ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਮਾਰੇ ਗਏ ਲੋਕਾਂ ਨੂੰ ਸਰਧਾਂਜਲੀ ਦੇਣ ਲਈ ਇੱਕ ਅਪੀਲ ਕੀਤੀ ਗਈ ਕਿ ਹਰ ਸ਼ਨੀਵਾਰ ਸਵੇਰੇ 11 ਵਜੇ ਤੋਂ 12 ਵਜੇ ਤੱਕ ਸੜਕੀ ਆਵਾਜਾਈ ਬੰਦ ਕਰ ਸਰਧਾਂਜਲੀ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਕੈਪਟਨ ਦੀਆਂ ਹਦਾਇਤਾਂ ਮੁਤਾਬਕ ਮਹਿਜ਼ ਐਮਬੂਲੈਂਸ ਵਰਗੀ ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਆਵਾਜਾਈ ਨੂੰ ਬੰਦ ਕੀਤਾ ਗਿਆ।
ਕੈਪਟਨ ਦੀਆਂ ਹਦਾਇਤਾ ਮੁਤਾਬਕ ਬਟਾਲਾ ਪੁਲਿਸ ਨੇ ਇੱਕ ਘੰਟੇ ਰੱਖਿਆ ਟ੍ਰੈਫਿਕ ਜਾਮ - ਮਹਿਜ਼ ਐਮਬੂਲੈਂਸ
ਕੈਪਟਨ ਦੀਆਂ ਹਦਾਇਤਾਂ ਮੁਤਾਬਕ ਮਹਿਜ਼ ਐਮਬੂਲੈਂਸ ਵਰਗੀ ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਆਵਾਜਾਈ ਨੂੰ ਬੰਦ ਕੀਤਾ ਗਿਆ।
ਕੈਪਟਨ ਦੀਆਂ ਹਦਾਇਤਾ ਮੁਤਾਬਕ ਬਟਾਲਾ ਪੁਲਿਸ ਨੇ ਇੱਕ ਘੰਟੇ ਕੀਤੀ ਟ੍ਰੈਫਿਕ ਜਾਮ
ਇਸ ਦੇ ਤਹਿਤ ਪੁਲਿਸ ਬਟਾਲਾ ਪੁਲਿਸ ਵੱਲੋਂ ਸੜਕਾਂ 'ਤੇ ਨਾਕੇ ਲਗਾ ਕੇ ਟ੍ਰੈਫਿਕ ਆਵਾਜਾਈ ਬੰਦ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਮੋਨ ਧਾਰਨ ਅਤੇ ਆਵਾਜਾਈ ਦੇ ਗੁਰੇਜ਼ ਕਰਨ ਦੀ ਅਪੀਲ ਦੇ ਚਲਦੇ, ਇਹ ਨਾਕਾਬੰਦੀ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਵੀ ਉਨ੍ਹਾਂ ਨੂੰ ਪੂਰਨ ਸਹਿਯੋਗ ਮਿਲਿਆ ਹੈ।