ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਆਲੀਵਾਲ (Aliwal village of Gurdaspur) ਵਿਖੇ ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ (Bhagwant Mann) ਇੱਕ ਵੱਡੇ ਇੱਕਠ ਨੂੰ ਸੰਬੋਧਨ ਕਰਨ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆਂ (opposition party) ’ਤੇ ਜੰਮ ਕੇ ਨਿਸ਼ਾਨੇ ਸਾਧੇ।
'ਪਾਰਟੀ ਨੂੰ ਨਹੀਂ ਪੈਣ ਵਾਲਾ ਕੋਈ ਫ਼ਰਕ'
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਸਦ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੋ ਵੀ ਵਾਅਦੇ ਕਰਦੀ ਹੈ ਉਨ੍ਹਾਂ ਨੂੰ ਪੂਰਾ ਕਰਨਾ ਜਾਣਦੀ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੋ ਆਪ ਦੇ ਵਿਧਾਇਕ ਕਾਂਗਰਸ (Punjab Congress) ਚ ਸ਼ਾਮਲ ਹੋਏ ਹਨ ਉਹ ਤਾਂ ਪਹਿਲਾਂ ਹੀ ਤੈਅ ਸੀ। ਇਸ ਨਾਲ ਪਾਰਟੀ ਨੂੰ ਕੋਈ ਵੀ ਫਰਕ ਪੈਣ ਵਾਲਾ ਨਹੀਂ ਹੈ।
ਅਧਿਆਪਕ ਧਰਨੇ ’ਚ ਸ਼ਾਮਲ ਹੋਣਗੇ ਕੇਜਰੀਵਾਲ
ਭਗਵੰਤ ਮਾਨ (Bhagwant Mann) ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦੋ ਦਿਨ ਬਾਅਦ ਯਾਨੀ 27 ਨਵੰਬਰ ਨੂੰ ਮੋਹਾਲੀ (Mohali) ’ਚ ਚਲ ਰਹੇ ਅਧਿਆਪਕਾਂ ਦੇ ਧਰਨੇ (Teacher Protest) ’ਚ ਸ਼ਾਮਿਲ ਹੋਣਗੇ ਅਤੇ ਸਰਕਾਰ (Punjab Government) ਕੋਲੋਂ ਉਨ੍ਹਾਂ ਦੀਆ ਹੱਕਾਂ ਦੀ ਅਵਾਜ ਚੁੱਕਣਗੇ।