ਮੁਟਿਆਰਾਂ ਨੇ ਪਾਈਆਂ ਤੀਆਂ 'ਤੇ ਧੂੰਮਾਂ - ਗਿੱਧਾ, ਬੋਲੀਆਂ, ਘੋੜੀਆਂ, ਸੁਹਾਗ
ਆਂਗਣਵਾੜੀ ਵਰਕਰਾਂ ਅਤੇ ਸਕੂਲਾਂ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਪ੍ਰੋਗਰਾਮ ਵਿੱਚ ਪੰਜਾਬੀ ਮੁਟਿਆਰਾਂ ਵੱਲੋਂ ਆਪਣੇ ਵਿਰਸੇ ਨਾਲ ਸਬੰਧਤ ਗਿੱਧਾ ਪਾਇਆ ਗਿਆ ਅਤੇ ਬੋਲੀਆਂ, ਘੋੜੀਆਂ, ਸੁਹਾਗ ਗਾਏ ਗਏ।
ਫ਼ੋਟੋ
ਬਟਾਲਾ: ਪੰਜਾਬ ਦੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਬਟਾਲਾ ਬਲਾਕ ਦੀਆਂ ਸਾਰੀਆਂ ਆਂਗਣਵਾੜੀ ਵਰਕਰਾਂ ਅਤੇ ਸਕੂਲਾਂ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਪੰਜਾਬੀ ਮੁਟਿਆਰਾਂ ਵੱਲੋਂ ਆਪਣੇ ਵਿਰਸੇ ਨਾਲ ਸਬੰਧਤ ਗਿੱਧਾ ਪਾਇਆ ਗਿਆ ਅਤੇ ਬੋਲੀਆਂ, ਘੋੜੀਆਂ, ਸੁਹਾਗ ਗਾਏ ਗਏ। ਸਭ ਮੁਟਿਆਰਾਂ ਰਵਾਇਤੀ ਕੱਪੜਿਆਂ ਵਿੱਚ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਪੇਸ਼ ਕੀਤੀ।