ਪੰਜਾਬ

punjab

ETV Bharat / state

ਬਟਾਲਾ ਧਮਾਕਾ ਸਬੰਧੀ ਸਾਹਮਣੇ ਆਇਆ ਇੱਕ ਪੁਰਾਣਾ ਇਕਰਾਰਨਾਮਾ - An old contract emerged regarding the Batala explosion

ਪਿਛਲੇ ਦਿਨੀਂ ਬਟਾਲਾ ਵਿਖੇ ਹੋਏ ਧਮਾਕੇ ਨੂੰ ਲੈ ਕੇ ਇੱਕ ਪੁਰਾਣਾ ਇਕਰਾਰਨਾਮਾ ਸਾਹਮਣੇ ਆਇਆ ਹੈ, ਜਿਸ ਮੁਤਾਬਕ ਪਟਾਕਾ ਫ਼ੈਕਟਰੀ ਮਾਲਕ ਇਥੇ ਪਟਾਕੇ ਬਣਾਉਣ ਦਾ ਕੰਮ ਬੰਦ ਕਰ ਦੇਵੇਗਾ। ਪੜ੍ਹੋ ਪੂਰੀ ਖ਼ਬਰ.......

ਬਟਾਲਾ ਧਮਾਕਾ ਸਬੰਧੀ ਆਇਆ ਸਾਹਮਣੇ ਆਇਆ ਇੱਕ ਪੁਰਾਣਾ ਇਕਰਾਰਨਾਮਾ

By

Published : Sep 8, 2019, 8:47 PM IST

Updated : Sep 8, 2019, 9:51 PM IST

ਬਟਾਲਾ : ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋ ਚੁੱਕੀਆਂ ਹਨ। ਹੁਣ ਇਸ ਮਾਮਲੇ ਵਿੱਚ ਉਹ ਇਕਰਾਰਨਾਮਾ ਸਾਹਮਣੇ ਆਇਆ ਹੈ, ਜਿਸ ਮੁਤਾਬਕ ਪਟਾਕਾ ਫ਼ੈਕਟਰੀ ਦੇ ਮ੍ਰਿਤਕ ਮਾਲਕ ਜਸਪਾਲ ਸਿੰਘ ਨਾਲ ਸਾਲ 2017 ਵਿੱਚ ਇਸੇ ਫ਼ੈਕਟਰੀ ਵਿੱਚ ਹੋਏ ਧਮਾਕੇ ਤੋਂ ਬਾਅਦ ਇਕਰਾਰ ਹੋਇਆ ਸੀ ਕਿ ਉਹ ਇਸ ਫ਼ੈਕਟਰੀ ਵਿੱਚ ਪਟਾਕੇ ਬਣਾਉਣ ਦਾ ਕੰਮ ਬੰਦ ਕਰ ਦੇਵੇਗਾ।

ਵੇਖੋ ਵੀਡੀਓ।

ਪਰ ਮੌਜੂਦਾ ਹਾਲਾਤ ਇਹ ਸਾਫ਼ ਬਿਆਨ ਕਰ ਰਹੇ ਹਨ ਕਿ ਫ਼ੈਕਟਰੀ ਮਾਲਕ ਆਪਣੇ ਲਿਖ਼ਤੀ ਬਿਆਨ ਦੇ ਬਾਵਜੂਦ ਵੀ ਉੱਥੇ ਪਟਾਕੇ ਬਣਾਉਣ ਦਾ ਕੰਮ ਜਾਰੀ ਰੱਖਿਆ, ਜਿਸ ਦਾ ਨਤੀਜਾ 23 ਨਿਰਦੋਸ਼ ਲੋਕਾਂ ਨੂੰ ਆਪਣੀ ਜਾਨ ਗੁਆਣੀ ਪਈ।

ਇਹ ਵੀ ਪੜ੍ਹੋ : ਤੇਰੇ ਬਾਪ ਦਾ ਦਫ਼ਤਰ ਹੈ ਕਹਿਣ 'ਤੇ ਬੈਂਸ ਵਿਰੁੱਧ ਮੁਕੱਦਮਾ ਦਰਜ

ਹਾਲਾਂਕਿ ਇਸ ਕਰਾਰ ਨਾਮੇ ਉੱਤੇ ਹਸਤਾਖ਼ਰ ਕਰਨ ਵਾਲੇ ਲੋਕ ਤਾਂ ਕੈਮਰੇ ਸਾਹਮਣੇ ਨਹੀਂ ਆਏ, ਪਰ ਉਹ ਮੁਹੱਲਾ ਨਿਵਾਸੀਆਂ ਜਿੰਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਹਾਦਸੇ ਵਿੱਚ ਆਪਣੀ ਜਾਨ ਗੁਆਈ ਨੇ ਦੱਸਿਆ ਕਿ ਫ਼ੈਕਟਰੀ ਮਾਲਕ ਦੁਆਰਾ ਨਿਵਾਸੀਆਂ ਨਾਲ ਲਿਖ਼ਤੀ ਰੂਪ ਵਿੱਚ ਸਮਝੌਤਾ ਹੋਇਆ ਸੀ ਕਿ ਉਹ ਇਥੇ ਪਟਾਕੇ ਬਣਾਉਣ ਦਾ ਕੰਮ ਬੰਦ ਕਰ ਦੇਵੇਗਾ ਪਰ ਇਸ ਦੇ ਬਾਵਜੂਦ ਵੀ ਇਥੇ ਪਟਾਕੇ ਬਣਾਉਣ ਦਾ ਕੰਮ ਜਾਰੀ ਰਿਹਾ। ਉਸੇ ਦਾ ਨਤੀਜਾ ਹੈ ਕਿ ਇਹ ਦਰਦਨਾਕ ਹਾਦਸਾ ਹੋਇਆ ਹੈ।

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਵੀ ਕਈ ਵਾਰ ਉਸ ਨੂੰ ਪਟਾਕਿਆਂ ਬਣਾਉਣ ਦਾ ਕੰਮ ਬੰਦ ਕਰਨ ਨੂੰ ਕਿਹਾ ਕਿ ਪਰ ਕੋਈ ਸਖ਼ਤ ਕਾਰਵਾਈ ਨਹੀਂ ਹੋਈ।

Last Updated : Sep 8, 2019, 9:51 PM IST

ABOUT THE AUTHOR

...view details