ਪੰਜਾਬ

punjab

ETV Bharat / state

ਅੰਮ੍ਰਿਤਪਾਲ ਸਿੰਘ ਦਾ ਐਮਪੀ ਬਿੱਟੂ ਉੱਤੇ ਨਿਸ਼ਾਨਾ, ਕਿਹਾ- ਸਿਰ ਮੁੰਨਾ ਕੇ ਦਿੱਲੀ ਬੈਠ ਜਾਓ, ਦਿੱਲੀ ਵਾਲਿਆ ਦੀ ਕਰੋ ਦਲਾਲੀ ! - Gurdaspur News

ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਾਂਗਰਸੀ ਨੇਤਾ ਰਵਨੀਤ ਬਿੱਟੂ 'ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਤੁਹਾਨੂੰ ਤਾਂ ਅਸੀਂ ਮੁਸਟੰਡੇ ਹੀ ਲੱਗਣਾ, ਤੁਹਾਨੂੰ ਤਾਂ ਉਹ ਚੰਗੇ ਲੱਗਣੇ ਹਨ, ਜੋ ਪੱਗਾਂ ਨਾਲ ਰਾਜੀਵ ਗਾਂਧੀ ਦੇ ਬੁੱਤ ਸਾਫ ਕਰਦੇ ਹਨ ਅਤੇ ਸਿੱਖੀ ਦਾ ਘਾਣ ਕਰਦੇ ਹਨ।

Amritpal Singh target to MP Ravneet Bittu
Amritpal Singh target to MP Ravneet Bittu

By

Published : Nov 1, 2022, 9:30 AM IST

Updated : Nov 1, 2022, 9:56 AM IST

ਗੁਰਦਾਸਪੁਰ: ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਜੀ ਦੀ 38ਵੀ ਸ਼ਹੀਦੀ ਬਰਸੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਗਵਾਨ ਵਿੱਚ ਸਿੱਖ ਸੰਗਤ ਵਲੋਂ ਮਨਾਈ ਗਈ। ਇਸ ਵਿਚ ਵਿਸ਼ੇਸ਼ ਤੌਰ 'ਤੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਾਂਗਰਸੀ ਨੇਤਾ ਰਵਨੀਤ ਬਿੱਟੂ ਅਤੇ ਪ੍ਰਸ਼ਾਸਨ ਸਮੇਤ ਕੇਂਦਰ 'ਤੇ ਤਿੱਖੇ ਨਿਸ਼ਾਨੇ ਸਾਧੇ। ਇਸ ਮੌਕੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਦੇ ਬਿਆਨ ਦਾ ਜਵਾਬ ਦਿੰਦੇ ਕਿਹਾ ਕਿ ਇੰਦਰਾ ਗਾਂਧੀ ਨੇ ਤਾਂ ਸ੍ਰੀ ਦਰਬਾਰ ਸਾਹਿਬ ਵਿਚ ਟੈਂਕ ਤੋਪਾਂ ਚਲਾ ਕੇ ਤਖਤ ਸਾਹਿਬ ਨੂੰ ਢਾਹ ਲਗਾਈ ਸੀ, ਮੈਂ ਤਾਂ ਆਪਣੇ ਨਾਲ ਸਿੰਘ ਲਿਜਾ ਕੇ ਅਤੇ ਗੁਰੂ ਸਹਿਬਾਨ ਦੇ ਬਖਸ਼ੇ ਸ਼ਸਤਰ ਲਿਜਾ ਕੇ ਕੋਈ ਸ੍ਰੀ ਦਰਬਾਰ ਸਾਹਿਬ 'ਤੇ ਗੋਲੀ ਨਹੀਂ ਚਲਾਈ।



ਉਨ੍ਹਾਂ ਕਿਹਾ ਕਿ ਤੁਹਾਨੂੰ ਤਾਂ ਅਸੀਂ ਮੁਸਟੰਡੇ ਹੀ ਲੱਗਣਾ, ਤੁਹਾਨੂੰ ਤਾਂ ਉਹ ਚੰਗੇ ਲੱਗਣੇ ਹਨ ਜੋ ਪੱਗਾਂ ਨਾਲ ਰਾਜੀਵ ਗਾਂਧੀ ਦੇ ਬੁੱਤ ਸਾਫ ਕਰਦੇ ਹਨ ਅਤੇ ਸਿੱਖੀ ਦਾ ਘਾਣ ਕਰਦੇ ਹਨ। ਤੁਸੀਂ ਪੱਗਾਂ ਵਿੱਚ ਸਿਰ ਫਸਾ ਲਏ ਹਨ, ਤੁਹਾਡਾ ਕੋਈ ਫ਼ਰਜ ਨਹੀਂ ਕੇ ਸਿੱਖੀ ਦੇ ਹੱਕ ਵਿੱਚ ਬੋਲਿਆ ਜਾਵੇ। ਜੇਕਰ ਨਹੀਂ ਕਰ ਸਕਦੇ ਤਾਂ ਸਿਰ ਮੁੰਨ ਕੇ ਦਿੱਲੀ ਜਾ ਕੇ ਬੈਠ ਜਾਓ ਅਤੇ ਦਿੱਲੀ ਵਾਲ਼ਿਆ ਦੀ ਦਲਾਲੀ ਕਰੋ। ਉੱਥੇ ਹੀ ਅਜਨਾਲ਼ੇ ਵਿਖੇ ਸਿੱਖਾਂ ਅਤੇ ਈਸਾਈਆਂ ਦਰਮਿਆਨ ਹੋਈ ਪੱਥਰਬਾਜ਼ੀ ਨੂੰ ਲੈਕੇ ਅੰਮ੍ਰਿਤਪਾਲ ਨੇ ਕਿਹਾ ਕਿ ਪ੍ਰਸ਼ਾਸਨ ਹੁਣ ਦੇਖ ਲਵੇ ਕਿ ਕੀ ਕੁਝ ਹੋ ਰਿਹਾ ਹੈ, ਜੇਕਰ ਅਸੀਂ ਕੁਝ ਕੀਤਾ 'ਤੇ ਫਿਰ ਪ੍ਰਸ਼ਾਸਨ ਨੇ ਕਹਿਣਾ ਹੈ ਕੇ ਕਾਨੂੰਨ ਵਿਵਸਥਾ ਭੰਗ ਹੋਈ ਹੈ। ਇਸ ਤੋਂ ਚੰਗਾ ਹੈ ਕੇ ਪ੍ਰਸ਼ਾਸਨ ਖੁਦ ਦੋਸ਼ੀਆਂ ਨੂੰ ਫੜ ਕੇ ਅੰਦਰ ਕਰੇ।

ਅੰਮ੍ਰਿਤਪਾਲ ਸਿੰਘ ਦਾ ਐਮਪੀ ਬਿੱਟੂ ਉੱਤੇ ਨਿਸ਼ਾਨਾ

ਅੰਮ੍ਰਿਤਪਾਲ ਸਿੰਘ ਨੇ ਸ਼੍ਰਮੋਣੀ ਕਮੇਟੀ ਦੀ ਚੋਣ ਨੂੰ ਲੈਕੇ ਕਿਹਾ ਕਿ ਅੰਮ੍ਰਿਤਪਾਲ ਨੇ ਚੋਣ ਨਹੀਂ ਲੜਨੀ, ਪਰ ਅਕਾਲੀ ਦਲ ਉਹ ਅੱਗੇ ਆਵੇ ਜੋ ਸੁਹਰਿਦ ਹੋਵੇ। ਉਸਦੀ ਸੋਚ ਚੰਗੀ ਹੋਵੇ ਅਤੇ ਅਕਾਲੀ ਰਾਜਨੀਤੀ ਕਰੇ ਨਾ ਕੇ ਇਕ ਪਰਿਵਾਰ ਤੱਕ ਸੀਮਤ ਰਹਿ ਜਾਵੇ। ਉੱਥੇ ਹੀ ਕੇਂਦਰ ਸਰਕਾਰ ਵਲੋਂ ਸੂਬਿਆ ਵਿੱਚ ਹਿੰਦੀ ਲਾਗੂ ਕਰਨ ਨੂੰ ਲੈਕੇ ਕਿਹਾ ਕਿ ਅਸੀਂ ਪੰਜਾਬ ਦੀ ਖਾਂਦੇ ਹਾਂ, ਪੰਜਾਬੀ ਲਈ ਜਿਉਂਦੇ ਹਾਂ ਪੰਜਾਬੀ ਲਈ ਮਰਦੇ ਹਾਂ ਸਾਨੂੰ ਤਾਂ ਚਾਹੀਦਾ ਹੈ ਕੇ ਜਿਸ ਕਿਸੇ ਨੇ ਹਿੰਦੀ ਦਾ ਬੋਰਡ ਲਗਾਇਆ ਹੈ ਜਾਂ ਫਿਰ ਹਿੰਦੀ ਬੋਲਦਾ ਹੈ ਤਾਂ ਪੰਜਾਬੀ ਉਸ ਕੋਲੋਂ ਕੋਈ ਵਸਤੂ ਨਾ ਖਰੀਦਣ ਅਤੇ ਨਾ ਹੀ ਉਸ ਨਾਲ ਕਿਸੇ ਕਿਸਮ ਦਾ ਵਪਾਰ ਕਰਨ। 21000 ਹਜਾਰ ਦਾ ਚੈੱਕ ਭੇਜਣ ਵਾਲੇ ਨੂੰ ਜਵਾਬ ਦਿੰਦੇ ਅੰਮ੍ਰਿਤਪਾਲ ਨੇ ਕਿਹਾ ਕਿ ਪੈਸੇ ਭੇਜਣ ਨਾਲ ਅੰਮ੍ਰਿਤਪਾਲ ਦਾ ਦਿਮਾਗ ਠੀਕ ਨਹੀਂ ਹੋਣਾ ਖੁੱਦ ਆਪ ਸਾਹਮਣੇ ਆਕੇ ਦਿਮਾਗ ਠੀਕ ਕਰਕੇ ਵੇਖ ਲਵੇ।

ਇਸ ਮੌਕੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੇ ਸਮਾਗਮਾਂ ਵਿੱਚ ਲੋਕਾਂ ਦੇ ਇਕੱਠ ਨੂੰ ਦੇਖ ਕੇ ਸਰਕਾਰਾਂ ਨੂੰ ਸੇਧ ਲੈਂਦੇ ਹੋਏ ਯਾਦ ਰੱਖਣਾ ਚਾਹੀਦਾ ਹੈ ਕਿ ਸਰਕਾਰਾਂ ਨੇ ਜਿਨ੍ਹਾਂ ਨੂੰ ਅੱਤਵਾਦੀ ਕਹਿ ਕੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਲੋਕ ਕੌਮ ਦੇ ਉਨ੍ਹਾਂ ਸ਼ਹੀਦਾਂ ਨੂੰ ਇਸ ਤਰ੍ਹਾਂ ਦੇ ਸਮਾਗਮ ਕਰਵਾਕੇ ਹਮੇਸ਼ਾ ਯਾਦ ਰੱਖਦੀਆਂ ਹਨ। ਅੰਮ੍ਰਿਤਪਾਲ ਸਿੰਘ ਇਕ ਵਾਰ ਫੇਰ ਅੰਮ੍ਰਿਤ ਛੱਕਣ ਲਈ ਪ੍ਰੇਰਿਤ ਕਰਦੇ ਹੋਏ ਗੁਰੂ ਦੇ ਲੜ ਲੱਗਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ:ਸੁਪਨਿਆਂ ਨੂੰ ਖੰਭ ਦੇਣ ਦੀ ਉਮਰੇ ਪਾਲ ਰਹੀ ਪਰਿਵਾਰ, ਰਾਸ਼ੀ ਦਾ ਸੰਗੀਤ ਕੀਲ ਲਵੇਗਾ ਤੁਹਾਡਾ ਵੀ ਦਿਲ

Last Updated : Nov 1, 2022, 9:56 AM IST

ABOUT THE AUTHOR

...view details