ਪੰਜਾਬ

punjab

ETV Bharat / state

Gurdaspur Accident : ਤੇਜ਼ ਰਫ਼ਤਾਰ ਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ - ਐਂਬੂਲੈਂਸ ਨੇ ਸਾਈਕਲ ਸਵਾਰ ਦੀ ਲਈ ਜਾਨ

ਗੁਰਦਾਸਪੁਰ ਵਿੱਚ ਇੱਕ ਤੇਜ਼ ਰਫ਼ਤਾਰ ਐਮਬੂਲੈਂਸ ਨੇ ਸਾਈਕਲ ਸਵਾਰ ਵਿਅਕਤੀ ਨੂੰ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਮਾਮਲੇ ਵਿੱਚ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। (Ambulance hit a cyclist in Gurdaspur)

An accident with a speeding ambulance, a cyclist died in gurdaspur
Gurdaspur Accident : ਤੇਜ਼ ਰਫ਼ਤਾਰ ਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਕੁਚਲਿਆਂ,ਮੌਕੇ 'ਤੇ ਹੋਈ ਮੌਤ

By ETV Bharat Punjabi Team

Published : Sep 5, 2023, 11:15 AM IST

ਐਂਬੂਲੈਂਸ ਨੇ ਸਾਈਕਲ ਸਵਾਰ ਦੀ ਲਈ ਜਾਨ

ਗੁਰਦਾਸਪੁਰ : ਗੁਰਦਾਸਪੁਰ ਵਿੱਚ ਇੱਕ ਤੇਜ਼ ਰਫ਼ਤਾਰ ਐਂਬੂਲੈਂਸ ਦੀ ਲਪੇਟ ਵਿੱਚ ਆਉਂਣ ਨਾਲ ਇੱਕ ਸਾਈਕਲ ਸਵਾਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਹ ਹਾਦਸਾ ਬੱਬਰੀ ਬਾਈਪਾਸ 'ਤੇ ਵਾਪਰਿਆ। ਉਥੇ ਹੀ ਮੌਕੇ 'ਤੇ ਮੌਜੂਦ ਲੋਕਾਂ ਨੇ ਐਂਬੂਲੈਂਸ ਡਰਾਈਵਰ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਅਤੇ ਫਿਰ ਉਸ ਦੀ ਹੀ ਐਂਬੂਲੈਂਸ ਜ਼ਰੀਏ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਮੁਤਾਬਿਕ ਐਂਬੂਲੈਂਸ ਡਰਾਈਵਰ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਿਹਾ ਸੀ ਕਿ ਅਚਾਨਕ ਹੀ ਉਸ ਨੇ ਸਾਈਕਲ ਉੱਤੇ ਜਾਂਦੇ ਰਵੀ ਦਾਸ ਨਾਂ ਦੇ ਵਿਅਕਤੀ ਨੂੰ ਦਰੜ ਦਿੱਤਾ। ਮੌਕੇ ’ਤੇ ਪਹੁੰਚੀ ਪੁਲਿਸ ਨੇ ਉਕਤ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਡਰਾਈਵਰ ਨੇ ਰੁਕ ਕੇ ਦੇਖਿਆ ਹੁੰਦਾ ਤਾਂ ਬਚ ਜਾਂਦੀ ਜਾਨ:ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਬੁਆ ਦੱਤਾ ਨੇ ਦੱਸਿਆ ਕੀ ਉਸਦਾ ਵੱਡਾ ਭਰਾ ਰਵੀ ਦਾਸ ਘਰੋਂ ਸਬਜ਼ੀ ਲੈਣ ਦੇ ਲਈ ਗਿਆ ਸੀ। ਜਿਸਨੂੰ ਬੱਬਰੀ ਬਾਈਪਾਸ ਨੇੜੇ ਇੱਕ ਤੇਜ ਰਫਤਾਰ ਐਂਬੂਲੈਂਸ ਨੇ ਟੱਕਰ ਮਾਰ ਦਿੱਤੀ ਅੱਤੇ ਉਸਨੂੰ 50 ਫੁੱਟ ਤੱਕ ਘੜੀਸਦੀ ਲੈ ਗਈ ਤੇ ਮੌਤ ਹੋ ਗਈ। ਪੀੜਤ ਪਰਿਵਾਰ ਨੇ ਨੇ ਮੰਗ ਕੀਤੀ ਹੈ, ਕਿ ਐਂਬੂਲੈਂਸ ਦੇ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮ੍ਰਿਤਕ ਦੇ ਭਰਾ ਨੇ ਕਿਹਾ ਕਿ ਜੇਕਰ ਸਿਰਫ ਫੇਟ ਵੱਜੀ ਹੁੰਦੀ ਤਾਂ ਵੀ ਉਸ ਦੇ ਭਰਾ ਦੀ ਜਾਨ ਬਚ ਸਕਦੀ ਸੀ।

ਹਿਰਾਸਤ ਵਿੱਚ ਐਂਬੂਲੈਂਸ ਡਰਾਈਵਰ:ਉਥੇ ਹੀ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਸਤਵਿੰਦਰ ਮਸੀਹ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਬਰੀ ਬਾਈਪਾਸ 'ਤੇ ਇੱਕ ਸੜਕਾ ਹਦਸਾ ਵਾਪਰਿਆ ਹੈ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਐਂਬੂਲੈਂਸ ਤੇ ਡਰਾਈਵਰ ਸੰਤੋਸ਼ ਕੁਮਾਰ ਪੁੱਤਰ ਦੇਸ਼ ਰਾਜ ਵਾਸੀ ਸੁਲਤਾਨਪੁਰ ਕੋਟਲੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।

ABOUT THE AUTHOR

...view details