ਪੰਜਾਬ

punjab

ETV Bharat / state

ਗੁਰਦਾਸਪੁਰ 'ਚ ਡਰੋਨ ਐਕਟੀਵਿਟੀ ਨੂੰ ਲੈ ਕੇ ਅਲਰਟ

ਗੁਰਦਾਸਪੁਰ ਦੇ ਬੀਓਪੀ ਧਾਰੀਵਾਲ ਵਿਖੇ ਰਾਤ ਕਰੀਬ ਇਕ ਵਜੇ ਭਾਰਤ-ਪਾਕਿਸਤਾਨੀ (Indo-Pakistani) ਸਰਹੱਦ ਉਤੇ ਤਾਇਨਾਤ ਬੀਐਸਐਫ (BSF) ਦੀ ਮਹਿਲਾ ਜਵਾਨਾਂ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ।ਜਿਸ ਤੋਂ ਬਾਅਦ ਸਰਚ ਉਪਰੇਸ਼ਨ ਚਲਾਇਆ ਗਿਆ।

ਗੁਰਦਾਸਪੁਰ 'ਚ ਡਰੋਨ ਐਕਟੀਵਿਟੀ ਨੂੰ ਲੈ ਕੇ ਅਲਰਟ
ਗੁਰਦਾਸਪੁਰ 'ਚ ਡਰੋਨ ਐਕਟੀਵਿਟੀ ਨੂੰ ਲੈ ਕੇ ਅਲਰਟ

By

Published : Sep 14, 2021, 2:28 PM IST

ਗੁਰਦਾਸਪੁਰ:ਥਾਣਾ ਲੋਪੋਕੇ ਅਧੀਨ ਆਓਂਦੀ ਬੀ.ਓ.ਪੀ ਧਾਰੀਵਾਲ ਵਿਖੇ ਰਾਤ ਕਰੀਬ 1 ਵਜੇ ਭਾਰਤ-ਪਾਕਿਸਤਾਨ (Indo-Pakistani) ਸਰਹੱਦ ਤੇ ਤਾਇਨਾਤ ਬੀਐਸਐਫ (BSF) ਦੀ ਮਹਿਲਾ ਜਵਾਨਾਂ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਬੀਐਸਐਫ ਦੇ ਜੁਆਨਾਂ ਅਲਰਟ ਹੋ ਗਏ। ਫਿਲਹਾਲ ਹੁਣ ਬੀਐਸਐਫ ਦੇ ਉਚ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਵੱਲੋ ਆਲੇ ਦੁਆਲੇ ਦੀ ਸਰਚ ਕੀਤੀ ਜਾ ਰਹੀ ਹੈ। ਸਰਚ ਦੌਰਾਨ ਕਿਤੇ ਵੀ ਕੋਈ ਡਰੋਨ ਨਹੀਂ ਮਿਲਿਆ ਹੈ।

ਪੰਜਾਬ ਦੇ ਨਾਲ ਲਗਦੇ ਇੰਡੋ-ਪਾਕਿ ਬਾਰਡਰ 'ਤੇ ਉਪਰ ਡਰੋਨ ਦੀਆਂ ਗਤੀਵਿਧੀਆਂ ਪਾਕਿਸਤਾਨ ਵੱਲੋਂ ਵਧਣ ਕਾਰਨ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ 'ਤੇ ਹੈ ਅਤੇ ਪਠਾਨਕੋਟ ਵੀ ਇੱਕ ਸਰਹੱਦੀ ਜ਼ਿਲ੍ਹਾ ਹੋਣ ਦੇ ਕਾਰਨ ਪੁਲਿਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ।
ਸੁਰੱਖਿਆ ਏਜੰਸੀਆਂ ਤੋਂ ਇਨਪੁਟ ਦੇ ਚਲਦੇ ਪਠਾਨਕੋਟ ਪੁਲਿਸ ਅਲਰਟ 'ਤੇ ਹੈ ਪਠਾਨਕੋਟ ਦੇ ਨਾਲ ਲੱਗਦੇ ਬਾਰਡਰ ਇਲਾਕੇ ਅਤੇ ਜੰਮੂ ਕਸ਼ਮੀਰ ਤੋਂ ਪੰਜਾਬ ਦੇ ਵਿੱਚ ਦਾਖ਼ਲ ਹੋਣ ਵਾਲੇ ਅੰਦਰੂਨੀ ਰਸਤਿਆਂ 'ਤੇ ਵੀ ਪੁਲਿਸ ਦੀ ਤਿੱਖੀ ਨਜ਼ਰ ਹੈ। ਪਠਾਨਕੋਟ ਜ਼ਿਲ੍ਹੇ ਦੇ ਵਿੱਚ ਕਰੀਬ ਵੱਖ-ਵੱਖ ਜਗ੍ਹਾ ਉੱਤੇ ਚੈਕਿੰਗ ਦੇ ਲਈ ਨਾਕੇ ਲਗਾਏ ਗਏ ਹਨ, ਜਿਸ ਦੇ ਉਪਰ 24 ਘੰਟੇ ਪੁਲਿਸ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪਾਕਿਸਤਾਨੀ ਡਰੋਨ ਭਾਰਤ ਵਿਚ ਵਿਖਾਈ ਦਿੱਤੇ ਸਨ ਜਿਵੇ ਪਹਿਲਾ ਬੀਐਸਐਫ ਦੇ ਜਵਾਨਾਂ ਵੱਲੋਂ ਡਰੋਨ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਬੀਐਸਐਫ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਵੱਲੋਂ ਪੂਰੇ ਇਲਾਕੇ ’ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

ਇਹ ਵੀ ਪੜੋ:ਅਦਾਲਤ ਨੂੰ ਗੁੰਮਰਾਹ ਕਰਨ ਦੇ ਮਾਮਲੇ ’ਚ ਭਾਜਪਾ ਆਗੂ ਗ੍ਰਿਫ਼ਤਾਰ !

ABOUT THE AUTHOR

...view details