ਗੁਰਦਾਸਪੁਰ: ਪੰਜਾਬ ਵਿੱਚ ਕਤਲ ਵਰਗੀਆਂ ਘਟਨਾਵਾਂ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਬਟਾਲਾ ਦੇ ਨੇੜਲੇ ਪਿੰਡ ਸ਼ੇਖੂਪੁਰ ਖੁਰਦ Ajitpal Singh of Shekhupur Khurd village ਦਾ ਰਹਿਣ ਵਾਲਾ ਅਕਾਲੀ ਦਲ ਪਾਰਟੀ ਦੇ ਸਰਗਰਮ ਵਰਕਰ ਅਜੀਤਪਾਲ ਸਿੰਘ ਦੀ ਬੀਤੀ ਦੇਰ ਰਾਤ ਗੋਲੀਆਂ ਮਾਰਕੇ ਕਤਲ ਕਰ ਦਿੱਤਾ। Akali Dal worker Ajitpal Singh shot dead
ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਅਜੀਤਪਾਲ ਸਿੰਘ ਉੱਤੇ ਗੋਲੀਆਂ ਨਾਲ ਹਮਲਾ:- ਇਸ ਤੋਂ ਇਲਾਵਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਜੀਤਪਾਲ ਸਿੰਘ ਆਪਣੇ ਕਿਸੇ ਦੋਸਤ ਨਾਲ ਅੰਮ੍ਰਿਤਸਰ ਤੋਂ ਪਹਿਲਾ ਘਰ ਵਾਪਿਸ ਪਰਤਿਆ ਮੁੜ ਫਿਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਆਪਣੇ ਦੋਸਤ ਦੀ ਗੱਡੀ ਵਿੱਚ ਕਿਸੇ ਕੰਮ ਲਈ ਬਾਹਰ ਗਿਆ ਤਾਂ ਉਥੇ ਰਾਹ ਵਿੱਚ ਉਸ ਉੱਤੇ ਹਮਲਾ ਕਰ ਗੋਲੀਆਂ ਮਾਰ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਗੋਲੀ ਲੱਗਣ ਤੋਂ ਬਾਅਦ ਸਾਥੀ ਦੋਸਤ ਵਲੋਂ ਅਜੀਤਪਾਲ ਸਿੰਘ ਨੂੰ ਜਖ਼ਮੀ ਹਾਲਤ ਵਿੱਚ ਅੰਮ੍ਰਿਤਸਰ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ।