ਗੁਰਦਾਸਪੁਰ: ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਵਿਰੁੱਧ ਨਿਸ਼ਾਨੇ ਵਿੰਨ੍ਹੇ।
ਉਨ੍ਹਾਂ ਕਿਹਾ ਕਿ ਹਰਸਮਿਰਤ ਕੌਰ ਬਾਦਲ ਨੇ ਇਹ ਫ਼ੈਸਲਾ ਸਭ ਕੁਝ ਗੁਆ ਕੇ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਜਿਥੇ ਖੇਤੀ ਆਰਡੀਨੈਸ ਕਿਸਾਨਾਂ ਲਈ ਘਾਤਕ ਹੈ ਉਥੇ ਹੀ ਇਸ ਬਿੱਲ ਨਾਲ ਪੰਜਾਬ ਦਾ ਮੰਡੀਕਰਣ ਢਾਂਚਾ ਵੀ ਖ਼ਤਮ ਹੋ ਜਾਵੇਗਾ।