ਪੰਜਾਬ

punjab

ETV Bharat / state

ਪਿੰਡ ਵਾਸੀਆਂ ਦੇ ਜਲੀਲ ਕਰਨ 'ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 2 ਵਿਰੁੱਧ ਮਾਮਲਾ ਦਰਜ - ਪਿੰਡ ਦਤਾਰਪੁਰ

ਗੁਰਦਾਸਪੁਰ ਦੇ ਪਿੰਡ ਦਤਾਰਪੁਰ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਨੌਜਵਾਨ ਵਲੋਂ ਠੀਕਰੀ ਪਹਿਰੇ ਤੋਂ ਪੈਦਾ ਹੋਏ ਕਲੇਸ਼ ਤੋਂ ਬਾਅਦ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ।

suicide in Gurdaspur
ਫੋਟੋ

By

Published : Apr 16, 2020, 12:50 PM IST

ਗੁਰਦਾਸਪੁ: ਬੀਤੀ ਦੇਰ ਸ਼ਾਮ ਪੁਲਿਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਦਤਾਰਪੁਰ ਵਿੱਚ ਇੱਕ ਨੌਜਵਾਨ ਨੇ ਪਿੰਡ ਵਿੱਚ ਲੱਗੇ ਠੀਕਰੀ ਪਹਿਰੇ ਤੋਂ ਪੈਦਾ ਹੋਏ ਕਲੇਸ਼ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਇਸ ਦੇ ਚੱਲਦਿਆਂ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਅਤੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਉੱਤੇ ਪਿੰਡ ਦੇ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ।

ਵੇਖੋ ਵੀਡੀਓ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਚਾਚੀ ਬਲਵਿੰਦਰ ਕੌਰ ਅਤੇ ਭਰਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਪਿੰਡ ਦੇ ਹੀ ਕੁੱਝ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਵਿੱਚ ਠੀਕਰੀ ਪਹਿਰਾ ਲਗਾਇਆ ਹੋਇਆ ਸੀ। ਮ੍ਰਿਤਕ ਜਸਵਿੰਦਰ ਸਿੰਘ ਪਿੰਡ ਤੋਂ ਬਾਹਰ ਕੰਮ ਕਰਨ ਜਾਣਾ ਚਾਉਂਦਾ ਸੀ ਪਰ ਪਿੰਡ ਦੇ ਕੁੱਝ ਲੋਕਾਂ ਨੇ ਜਸਵਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਜ਼ਲੀਲ ਕੀਤਾ। ਪੁਲਿਸ ਕੋਲ ਮਾਮਲਾ ਦਰਜ ਕਰਵਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਜਿਸ ਤੋਂ ਡਰਦੇ ਹੋਏ ਜਸਵਿੰਦਰ ਸਿੰਘ ਨੇ ਘਰ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਇਸ ਸਬੰਧੀ ਜਦੋਂ ਥਾਣਾ ਭੈਣੀ ਖਾਂ ਦੇ ਮੁਖੀ ਇੰਸਪੈਕਟਰ ਸੁਦੇਸ਼ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਘਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਪਿੰਡ ਦੇ 2 ਵਿਅਕਤੀਆਂ ਪੰਚ ਲਖਬੀਰ ਸਿੰਘ ਪੁੱਤਰ ਸਰਦਾਰ ਸਿੰਘ ਅਤੇ ਅਮਨਦੀਪ ਉਰਫ ਟਿੱਕਾ ਪੁੱਤਰ ਪਿਆਰਾ ਸਿੰਘ ਵਾਸੀ ਦਾਤਾਰਪੁਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਗੁਰਦਾਸਪੁਰ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੋਵਿਡ -19: ਪੰਜਾਬ ਦੇ 4 ਜ਼ਿਲ੍ਹੇ ਰੈਡ ਜ਼ੋਨ ਐਲਾਨੇ

ABOUT THE AUTHOR

...view details