ਪੰਜਾਬ

punjab

ETV Bharat / state

‘ਅੰਮ੍ਰਿਤਪਾਲ ਉੱਪਰ ਕੀਤੀ ਕਾਰਵਾਈ ਕਰਕੇ ਜਲੰਧਰ ਵਿੱਚ ਹੋਈ 'ਆਪ' ਦੀ ਜਿੱਤ’ - ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ

ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਦਾ ਕਹਿਣਾ ਹੈ ਕਿ ਜੋ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਉਸ ਜਿੱਤ ਦਾ ਵੱਡਾ ਕਾਰਨ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਉਪਰ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਹੈ।

ਅੰਮ੍ਰਿਤਪਾਲ ਉੱਪਰ ਕੀਤੀ ਕਾਰਵਾਈ ਕਰਕੇ ਜਲੰਧਰ ਵਿੱਚ ਹੋਈ 'ਆਪ' ਦੀ ਜਿੱਤ: ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ
ਅੰਮ੍ਰਿਤਪਾਲ ਉੱਪਰ ਕੀਤੀ ਕਾਰਵਾਈ ਕਰਕੇ ਜਲੰਧਰ ਵਿੱਚ ਹੋਈ 'ਆਪ' ਦੀ ਜਿੱਤ: ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ

By

Published : May 16, 2023, 1:47 PM IST

‘ਅੰਮ੍ਰਿਤਪਾਲ ਉੱਪਰ ਕੀਤੀ ਕਾਰਵਾਈ ਕਰਕੇ ਜਲੰਧਰ ਵਿੱਚ ਹੋਈ 'ਆਪ' ਦੀ ਜਿੱਤ’

ਗੁਰਦਾਸਪੁਰ: ਪੰਜਾਬ ਵਿੱਚ ਅੰਮ੍ਰਿਤਪਾਲ ਦਾ ਮਸਲਾ ਠੰਡਾ ਹੋ ਚੁੱਕਾ ਸੀ ਪਰ ਇਕ ਵਾਰ ਫਿਰ ਤੋਂ ਅੰਮ੍ਰਿਤਪਾਲ ਦੇ ਮਸਲੇ ਨੂੰ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਉਪ ਪ੍ਰਧਾਨ ਹਰਵਿੰਦਰ ਸੋਨੀ ਵੱਲੋਂ ਤੂਲ ਦਿੱਤੀ ਜਾ ਰਹੀ ਹੈ। ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਦਾ ਕਹਿਣਾ ਹੈ ਕਿ ਜੋ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਉਸ ਜਿੱਤ ਦਾ ਵੱਡਾ ਕਾਰਨ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਉਪਰ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਧ ਰਹੇ ਅੱਤਵਾਦ ਨੂੰ ਰੋਕਣ ਲਈ ਵੱਡਾ ਕਦਮ ਉਠਾਇਆ ਗਿਆ ਹੈ ਜਿਸ ਕਰਕੇ ਜਲੰਧਰ ਵਿਚ ਹਿੰਦੂ ਭਾਈਚਾਰੇ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਿਵਾਈ ਹੈ।

ਆਮ ਆਦਮੀ ਪਾਰਟੀ ਦੀ ਜਲੰਧਰ ਵਿੱਚ ਜਿੱਤ:ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਬਾਲਠਾਕਰੇ ਦੇ ਪੰਜਾਬ ਉਪ ਪ੍ਰਧਾਨ ਹਰਵਿੰਦਰ ਸੋਨੀ ਨੇ ਕਿਹਾ ਕਿ ਪੰਜਾਬ ਅੰਦਰ ਵਧ ਰਹੇ ਅੱਤਵਾਦ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਦੇ ਵੱਲੋਂ ਜੋ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਉੱਪਰ ਵੱਡੀ ਕਾਰਵਾਈ ਕੀਤੀ ਗਈ ਹੈ ਉਸ ਨਾਲ ਪੰਜਾਬ ਦਾ ਹਿੰਦੂ ਬਹੁਤ ਖੁਸ਼ ਹੈ ਜਿਸ ਕਰਕੇ ਅੱਜ ਆਮ ਆਦਮੀ ਪਾਰਟੀ ਦੀ ਜਲੰਧਰ ਵਿੱਚ ਜਿੱਤ ਹੋਈ ਹੈ ।

ਅੰਮ੍ਰਿਤਪਾਲ ਨੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ: ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਧਰਮ ਦੀ ਆੜ ਹੇਠ ਅੱਤਵਾਦ ਨੂੰ ਬੜਾਵਾ ਦੇ ਰਿਹਾ ਸੀ ਅਤੇ ਅੰਮ੍ਰਿਤਪਾਲ ਦੇ ਵੱਲੋ ਗੁਰਦੁਆਰਿਆਂ ਵਿਚ ਵੀ ਭੰਨਤੋੜ ਕੀਤੀ ਗਈ ਜੋ ਕਿ ਅਤਿ ਨਿੰਦਣਯੋਗ ਸੀ । ਉਨ੍ਹਾਂ ਕਿਹਾ ਕਿ ਅਜਨਾਲਾ ਵਿੱਚ ਵਾਪਰੇ ਘਟਨਾਕ੍ਰਮ ਵਿਚ ਪੰਜਾਬ ਪੁਲਿਸ ਦੀ ਸੂਝ-ਬੂਝ ਨਾਲ ਮਾਹੌਲ ਵਿਗੜਨ ਤੋਂ ਬਚਿਆ ਹੈ ਅਤੇ ਅੱਤਵਾਦੀਆਂ ਵੱਲੋਂ ਜੋ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕੋਸ਼ਿਸ਼ ਵਿਚ ਉਹ ਕਦੀ ਸਫ਼ਲ ਨਹੀਂ ਹੋਣਗੇ।

ABOUT THE AUTHOR

...view details