ਪੰਜਾਬ

punjab

ETV Bharat / state

ਆਪ ਆਗੂ ਬਘੇਲ ਸਿੰਘ ਬਾਹੀਆ ਨੇ ਪਾਰਟੀ ਵੱਲੋਂ ਟਿਕਟ ਨਾ ਮਿਲਣ 'ਤੇ ਜਤਾਇਆ ਰੋਸ - ਗੁਰਦਾਸਪੁਰ ਤੋਂ ਰਮਨ ਬਹਿਲ ਉਮੀਦਵਾਰ

ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਬਘੇਲ ਸਿੰਘ ਬਾਹੀਆ ਅਤੇ ਉਸਦੇ ਸਾਥੀਆਂ ਨੇ ਪਾਰਟੀ ਵੱਲੋਂ ਟਿਕਟ ਨਾ ਮਿਲਣ 'ਤੇ ਰੋਸ ਜਤਾਉਂਦਿਆਂ ਕਿਹਾ ਕਿ ਪਾਰਟੀ ਨੇ ਗੁਰਦਾਸਪੁਰ ਵਿੱਚ ਟਿਕਟ ਦੀ ਸਹੀ ਵੰਡ ਨਹੀਂ ਕੀਤੀ ਅਤੇ ਪਾਰਟੀ ਨੇ ਆਪਣੇ ਸਿਧਾਂਤਾਂ ਤੋਂ ਭਟਕ ਕੇ ਦੂਸਰੀਆਂ ਪਾਰਟੀਆਂ ਵਿੱਚੋਂ ਆਏ ਵਿਅਕਤੀ ਨੂੰ ਟਿਕਟ ਦਿੱਤੀ ਹੈ।

ਆਪ ਆਗੂ ਬਘੇਲ ਸਿੰਘ ਬਾਹੀਆ
ਆਪ ਆਗੂ ਬਘੇਲ ਸਿੰਘ ਬਾਹੀਆ

By

Published : Dec 11, 2021, 6:56 PM IST

ਗੁਰਦਾਸਪੁਰ:ਪੰਜਾਬ ਵਿੱਚ ਜਿਵੇਂ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਹੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਲਿਸਟਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਪਰ ਇਸ ਤੋਂ ਬਾਅਦ ਵੀ ਪਾਰਟੀਆਂ ਵਿੱਚ ਬਗਾਵਤ ਦਾ ਦੌਰ ਜਾਰੀ ਰਹਿੰਦਾ ਹੈ। ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਦੂਸਰੀ ਲਿਸਟ ਵਿੱਚ ਗੁਰਦਾਸਪੁਰ ਤੋਂ ਰਮਨ ਬਹਿਲ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਾਰਟੀ ਵਿੱਚ ਬਗਾਵਤੀ ਸੁਰ ਉੱਠਣ ਲੱਗ ਪਏ ਹਨ।

ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਬਘੇਲ ਸਿੰਘ ਬਾਹੀਆ ਅਤੇ ਉਸਦੇ ਸਾਥੀਆਂ ਨੇ ਪਾਰਟੀ ਵੱਲੋਂ ਟਿਕਟ ਨਾ ਮਿਲਣ 'ਤੇ ਰੋਸ ਜਤਾਉਂਦਿਆਂ ਕਿਹਾ ਕਿ ਪਾਰਟੀ ਨੇ ਗੁਰਦਾਸਪੁਰ ਵਿਚ ਟਿਕਟ ਦੀ ਸਹੀ ਵੰਡ ਨਹੀਂ ਕੀਤੀ ਅਤੇ ਪਾਰਟੀ ਨੇ ਆਪਣੇ ਸਿਧਾਂਤਾਂ ਤੋਂ ਭਟਕ ਕੇ ਦੂਸਰੀਆਂ ਪਾਰਟੀਆਂ ਵਿੱਚੋਂ ਆਏ ਵਿਅਕਤੀ ਨੂੰ ਟਿਕਟ ਦਿੱਤੀ ਹੈ। ਜਿਸ ਕਰਕੇ ਵਰਕਰਾਂ ਵਿੱਚ ਭਾਰੀ ਰੋਸ ਹੈ ਉਹਨਾਂ ਕਿਹਾ ਕਿ ਜੇਕਰ ਜਲਦ ਟਿਕਟ 'ਤੇ ਦੁਬਾਰਾ ਵਿਚਾਰ ਨਾ ਕੀਤਾ ਗਿਆ ਤਾਂ ਉਹ ਸਾਥੀਆਂ ਸਮੇਤ ਕੋਈ ਵੱਡਾ ਫ਼ੈਸਲਾ ਲੈਣ ਲਈ ਮਜਬੂਰ ਹੋਣਗੇ।

ਆਪ ਆਗੂ ਬਘੇਲ ਸਿੰਘ ਬਾਹੀਆ

ਉਥੇ ਹੀ ਬਘੇਲ ਸਿੰਘ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕਾਂ ਨੇ ਵੀ ਪਾਰਟੀ ਦੇ ਫ਼ੈਸਲੇ ਨੂੰ ਗ਼ਲਤ ਠਹਰਾਇਆ ਹੈ। ਭਾਰੀ ਗਿਣਤੀ ਵਿੱਚ ਸਮਰਥਕਾਂ ਦੀ ਮੌਜੂਦਗੀ ਵਿੱਚ ਬਘੇਲ ਸਿੰਘ ਨੇ ਕਿਹਾ ਕਿ ਉਹ ਇਕ ਜ਼ਿਮੀਂਦਾਰ ਅੱਖੀਆਂ ਇੱਕ ਆਮ ਆਦਮੀ ਹਨ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਅੱਗੇ ਵਧੇ ਹਨ। ਇਹ ਸਾਰੇ ਲੋਕ ‌ਉਨ੍ਹਾਂ ਦੀ ਤਾਕਤ ਹਨ ਅਤੇ ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਵਿੱਚ ਇੰਨਾ ਦਾ ਯੋਗਦਾਨ ਵੀ ਹੈ।

ਪਰ ਪਾਰਟੀ ਨੇ ਇਨ੍ਹਾਂ ਆਮ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਉਸ ਵਿਅਕਤੀ ਦੇ ਨਾਂ ਦਾ ਗੁਰਦਾਸਪੁਰ ਤੋਂ ਉਮੀਦਵਾਰ ਦੇ ਤੌਰ 'ਤੇ ਐਲਾਨ ਕਰ ਦਿੱਤਾ ਹੈ, ਜੋ ਕਿਸੇ ਦੂਸਰੀ ਪਾਰਟੀ ਵਿੱਚੋਂ ਆਇਆ ਹੈ ਅਤੇ ਜਿਸ ਨੂੰ ਗੁਰਦਾਸਪੁਰ ਦੇ ਲੋਕ ਪਰਖ ਵੀ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਮੇਰੀ ਮਿਹਨਤ ਅਤੇ ਪਾਰਟੀ ਲਈ ਕੀਤੇ ਕੰਮਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ, ਇਸ ਲਈ ਉਹ ਪਾਰਟੀ ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਪਾਰਟੀ ਇਸ ਬਾਰੇ ਨਹੀਂ ਸੋਚਦੀ ਤਾਂ ਉਹ ਕੁਝ ਦਿਨ ਬਾਅਦ ਅਗਲਾ ਕਦਮ ਚੁੱਕਣਗੇ।

ਇਹ ਵੀ ਪੜੋ:- ਕੈਪਟਨ ਅਮਰਿੰਦਰ ਵੱਲੋਂ Farmers ਦਾ ਘਰ ਵਾਪਸੀ ’ਤੇ ਸਵਾਗਤ

ABOUT THE AUTHOR

...view details