ਪੰਜਾਬ

punjab

ETV Bharat / state

Young man committed suicide: ਰੇਲ ਗੱਡੀ ਹੇਠਾਂ ਆਕੇ ਵਿਅਕਤੀ ਦੀ ਮੌਤ, ਪਰਿਵਾਰ ਨੇ ਕਤਲ ਦੀ ਸਾਜਿਸ਼ ਦੇ ਲਾਏ ਇਲਜ਼ਾਮ

ਰੇਲ ਗਡੀ ਹੇਠਾਂ ਆ ਕੇ ਨੌਜਵਾਨ ਨੇ ਆਤਮਹੱਤਿਆ ਕੀਤੀ, ਪਰਿਵਾਰ ਨੇ ਹੱਤਿਆ ਦਾ ਦੋਸ਼ ਲਗਾਇਆ ਕਿ ਇੱਕ ਕੌਂਸਲਰ ਅਤੇ ਕੁਝ ਰਾਜਨੀਤਕ ਵਿਅਕਤੀਆਂ ਨੇ ਉਸ ਨੂੰ ਮਾਰ ਕੇ ਆਤਮਹੱਤਿਆ ਦਾ ਮਾਮਲਾ ਬਣਾਉਣ ਦੀ ਕੋਸ਼ਿਸ ਕੀਤੀ ਹੈ।

A young man committed suicide by falling under a train,family accused him of murder in gurdaspur
Young man committed suicide: ਰੇਲ ਗਡੀ ਹੇਠਾਂ ਆਕੇ ਵਿਅਕਤੀ ਦੀ ਮੌਤ, ਪਰਿਵਾਰ ਨੇ ਕਤਲ ਦੀ ਸਾਜਿਸ਼ ਦੇ ਦੋਸ਼ ਲਾਉਂਦਿਆਂ ਜਾਮ ਕੀਤਾ ਹਾਈਵੇਅ

By

Published : Mar 21, 2023, 2:07 PM IST

ਰੇਲ ਗੱਡੀ ਹੇਠਾਂ ਆਕੇ ਵਿਅਕਤੀ ਦੀ ਮੌਤ

ਗੁਰਦਾਸਪੁਰ :ਬੀਤੇ ਦਿਨ ਗੁਰਦਾਸਪੁਰ ਦੇ ਔਜਲਾ ਬਾਈਪਾਸ 'ਤੇ ਇਕ 40 ਸਾਲਾਂ ਨੌਜਵਾਨ ਵੱਲੋਂ ਰੇਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ ਗਈ ਸੀ। ਪਰ ਕੁੱਝ ਸਮੇਂ ਬਾਅਦ ਮੌਕੇ 'ਤੇ ਪਹੁੰਚੇ ਪਰਿਵਾਰ ਨੇ ਹਤਿਆ ਦਾ ਦੋਸ਼ ਲਗਾਉਂਦੇ ਹੋਏ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਦੋਸ਼ ਲਗਾਏ ਕਿ ਮ੍ਰਿਤਕ ਨੌਜਵਾਨ ਸ਼ੰਮੀ ਮਸੀਹ ਨੂੰ ਇੱਕ ਔਰਤ ਅਤੇ ਕੁਝ ਰਾਜਨੀਤਿਕ ਵਿਅਕਤੀਆਂ ਵੱਲੋਂ ਪੈਸੇ ਦੀ ਮੰਗ ਕਰਕੇ ਬਲੈਕਮੇਲ ਕੀਤਾ ਜਾ ਰਿਹਾ ਸੀ। ਜਿਸ ਦੇ ਚਲਦਿਆਂ ਉਸਨੂੰ ਸਾਜਿਸ਼ ਤਹਿਤ ਮਾਰੀਆ ਗਿਆ ਹੈ ਅਤੇ ਮਾਮਲੇ ਨੂੰ ਆਤਮਹੱਤਿਆ ਦਾ ਨਾਮ ਦੇ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :Barnala Jail: ਅੰਮ੍ਰਿਤਪਾਲ ਦੇ ਕਈ ਸਮਰਥਕਾਂ ਨੂੰ ਭੇਜਿਆ ਬਰਨਾਲਾ ਜੇਲ੍ਹ

ਔਰਤ ਨਾਲ ਰਿਲੇਸ਼ਨ:ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਵੱਲੋਂ ਸ਼ੰਮੀ ਮਸੀਹ ਦੀ ਸਵੇਰੇ ਮਾਰਕੁਟਾਈ ਕੀਤੀ ਗਈ ਅਤੇ ਦੁਪਹਿਰ ਨੂੰ ਉਸ ਨੂੰ ਮਾਰ ਕੇ ਗੱਡੀ ਅੱਗੇ ਸੁੱਟ ਦਿੱਤਾ ਗਿਆ ਹੈ ਮੋਕੇ ਤੇ ਪਹੁੰਚੇ ਪੁਲਿਸ ਅਧਿਕਾਰੀਆ ਨੇ ਕਾਰਵਾਈ ਕਰਨ ਦਾ ਆਸ਼ਵਾਸਨ ਦੇਕੇ ਧਰਨੇ ਨੂੰ ਸਮਾਪਤ ਕਰਵਾਇਆ। ਇਸ ਮਾਮਲੇ 'ਚ ਰੇਲਵੇ ਪੁਲਿਸ ਵਲੋਂ 174 ਦੀ ਕਾਰਵਾਈ ਕਰਦਿਆਂ ਮ੍ਰਿਕਤ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਸ਼ੰਮੀ ਮਸੀਹ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਸ਼ੰਮੀ ਮਸੀਹ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਉਸ ਦੇ ਕੁਝ ਦੇਰ ਪਹਿਲਾਂ ਇੱਕ ਔਰਤ ਨਾਲ ਰਿਲੇਸ਼ਨ ਬਣ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਔਰਤ ਕੁਝ ਰਾਜਨੀਤਕ ਵਿਅਕਤੀਆਂ ਨਾਲ ਮਿਲ ਕੇ ਮ੍ਰਿਤਕ ਨੂੰ ਬਲੈਕਮੇਲ ਕਰ ਰਹੀ ਸੀ ਅਤੇ ਉਸ ਕੋਲੋਂ ਛੇ ਲੱਖ ਰੁਪਏ ਦੀ ਮੰਗ ਕਰ ਰਹੀ ਸੀ।

ਸ਼ੰਮੀ ਮਸੀਹ ਨੂੰ ਮਾਰ ਕੇ ਸੁੱਟਿਆ: ਰਾਜਨੀਤਿਕ ਵਿਅਕਤੀ ਉਸ ਨੂੰ ਪੈਸੇ ਨਾ ਦੇਣ ਦੀ ਸੂਰਤ ਵਿੱਚ ਮਾਰਨ ਦੀਆਂ ਧਮਕੀਆਂ ਦਿੰਦੇ ਸੀ । ਉਨ੍ਹਾਂ ਦੱਸਿਆ ਕਿ ਅੱਜ ਵੀ ਸੰਮੀ ਮਸੀਹ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਤੇ ਦੱਸਿਆ ਸੀ ਕਿ ਉਸ ਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕੀਤੀ ਗਈ ਹੈ ਅਤੇ ਦੁਪਹਿਰ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਸ਼ਮੀ ਦੀ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਉਸ ਦੀ ਲਾਸ਼ ਨੂੰ ਦੇਖਿਆ ਤਾਂ ਉਸ ਦੇ ਸਿਰ 'ਤੇ ਇੱਕ ਡੂੰਘੀ ਸੱਟ ਲੱਗੀ ਸੀ ਜਿਸ ਤੋਂ ਉਨ੍ਹਾਂ ਨੂੰ ਸ਼ੱਕ ਹੁੰਦਾ ਹੈ ਕਿ ਸ਼ੰਮੀ ਮਸੀਹ ਨੂੰ ਮਾਰ ਕੇ ਉਥੇ ਸੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ‌ ਉਨ੍ਹਾਂ ਨੇ ਦੋਸ਼ੀਆਂ ਦੇ ਨਾਮ ਪੁਲੀਸ ਅੱਗੇ ਉਜਾਗਰ ਕਰ ਦਿੱਤੇ ਹਨ ਅਤੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਲਗਾਇਆ ਹੈ। ਮੌਕੇ 'ਤੇ ਪਹੁੰਚੇ ਡੀਐਸਪੀ ਸਿਟੀ ਰਿਪੂਤਾਪਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਬੁਝਾ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕਰਨ ਲਈ‌ ਰੇਲਵੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਹੈ। ਜਾਂਚ ਤੋਂ ਬਾਅਦ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details