ਗੁਰਦਾਸਪੁਰ:ਪੰਜਾਬ ਵਿਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਵਿਚਾਲੇ ਤਾਜਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਤੇਜ਼ ਰਫ਼ਤਾਰ ਟਿੱਪਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿੱਚ ਇਕ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਮ੍ਰਿਤਕ ਟਰੱਕ ਡਰਾਈਵਰ ਹੀ ਸੀ, ਜੋ ਕਿ ਕੇਲਿਆਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਸੀ। ਅੰਮ੍ਰਿਤਸਰ ਤੋਂ ਜੰਮੂ ਜਾ ਰਹੇ ਇੱਕ ਕੇਲਿਆਂ ਦਾ ਭਰਿਆ ਟਰੱਕ ਸੰਤੁਲਨ ਵਿਗੜਨ ਕਰਕੇ ਗੁਰਦਾਸਪੁਰ ਨੈਸ਼ਨਲ ਹਾਈਵੇ 'ਤੇ ਇਕ ਖੰਭੇ ਨਾਲ ਜਾ ਟਕਰਾਇਆ ਹਾਦਸਾ ਇੰਨਾ ਜਬਰਦਸਤੀ ਸੀ ਕਿ ਟਰੱਕ ਚਾਲਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਰਾਹਗੀਰਾਂ ਨੇ ਬੜੀ ਮੁਸ਼ਕਿਲ ਦੇ ਨਾਲ ਮ੍ਰਿਤਕ ਡ੍ਰਾਈਵਰ ਦੀ ਲਾਸ਼ ਨੂੰ ਟਰੱਕ ਵਿੱਚੋਂ ਬਾਹਰ ਕੱਢਿਆ ਗਿਆ। ਉਥੇ ਹੀ ਹਾਦਸਾ ਹੁੰਦੇ ਹੀ ਸਤਾਹਨਕ ਲੋਕਾਂ ਵੱਲੋਂ ਮੌਕੇ 'ਤੇ ਮੁਢਲੀ ਸਹਾਇਤਾ ਦਿੰਦੇ ਹੋਏ ਬੇਹੱਦ ਮੁਸ਼ਕਿਲ ਨਾਲ ਡਰਾਈਵਰ ਨੂੰ ਟਰੱਕ ਵਿੱਚੋ ਬਾਹਰ ਕੱਢਿਆ। ਪਰ ਜਦੋਂ ਤੱਕ ਉਸਨੂੰ ਕੱਢਿਆ ਜਾਂਦਾ ਉਸ ਦੀ ਮੌਤ ਹੋ ਚੁਕੀ ਸੀ।
ਮੌਕੇ 'ਤੇ ਘੰਟਿਆਂ ਬਾਅਦ ਪਹੁੰਚੀ ਪੁਲਿਸ: ਸਥਾਨਕ ਲੋਕਾਂ ਵੱਲੋਂ ਫੌਰੀ ਤੌਰ 'ਤੇ ਪੁਲਿਸ ਨੂੰ ਫੋਨ ਕੀਤਾ ਪਰ ਹਾਦਸੇ ਵਾਲੀ ਜਗ੍ਹਾ ਕਿੱਸ ਦੇ ਏਰੀਏ ਵਿੱਚ ਆਉਂਦੀ ਹੈ ਇੱਸ ਗੱਲ ਨੂੰ ਸਪਸ਼ਟ ਕਰਨ ਕਰਕੇ ਪੁਲਿਸ ਇੱਕ ਘੰਟਾ ਬੀਤ ਜਾਣ ਦੇ ਬਾਅਦ ਵੀ ਮੌਕੇ 'ਤੇ ਨਹੀਂ ਪਹੁੰਚੀ। ਜਿਸ ਕਾਰਨ ਲੋਕਾਂ ਵਿਚ ਰੋਸ ਵੀ ਪਾਇਆ ਗਿਆ। ਜਿਸ ਕਰਕੇ ਗੁੱਸੇ ਵਿੱਚ ਆਏ ਰਾਹਗੀਰਾਂ ਨੇ ਦੋਵੇਂ ਬੰਨੇ ਟਰੱਕ ਲਗਾ ਕੇ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ।ਕਾਫੀ ਸਮੇਂ ਤੱਕ ਹਾਈਵੇਅ ਬੰਦ ਰਹਿਣ ਤੋਂ ਬਾਅਦ ਮੌਕੇ 'ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿਖੇ ਭੇਜ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਗਈ