ਗੁਰਦਾਸਪੁਰ: ਡੇਰਾ ਬਾਬਾ ਨਾਨਕ ਰੋਡ ਉੱਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਰੋਡ ਉੱਤੇ ਜਾ ਰਹੀ ਟਰੈਕਟਰ ਟਰਾਲੀ (Tractor trolley) ਵਿੱਚ ਭਰੀ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਦੋਨਾਂ ਪਾਸਿਆਂ ਤੋਂ ਆਵਾਜਾਈ ਠੱਪ ਹੋ ਗਈ। ਟਰੈਕਟਰ ਚਾਲਕ ਨੇ ਅੱਗ ਲੱਗੀ ਟਰੈਕਟਰ ਟਰਾਲੀ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਇੱਕ ਪਲਾਟ ਵਿੱਚ ਲਿਜਾ ਕੇ ਖੜ੍ਹਾ ਕੀਤਾ। ਇਸ ਤੋਂ ਬਾਅਦ ਮੌਕੇ ਉੱਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਅਤੇ ਰਾਹਗੀਰਾਂ ਨੇ ਹਿੰਮਤ ਮਾਰਦਿਆਂ ਮਦਦ ਕੀਤੀ ਅਤੇ ਅੱਗ ਉੱਤੇ ਕਾਬੂ ਪਾਇਆ ਗਿਆ।
Tractor trolley caught fire: ਗੁਰਦਾਸਪੁਰ 'ਚ ਪਰਾਲੀ ਨਾਲ ਲੱਦੀ ਟਰੈਕਟਰ ਟਰਾਲੀ ਨੂੰ ਲੱਗੀ ਅੱਗ,ਸੜਕ 'ਤੇ ਮਚੀ ਹਫੜਾ-ਦਫੜੀ
ਡੇਰਾ ਬਾਬਾ ਨਾਨਕ ਰੋਡ ਉੱਤੇ ਉਸ ਸਮੇਂ ਇੱਕ ਦਮ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸੜਕ ਉੱਤੇ ਪਰਾਲੀ ਨਾਲ ਲੱਦੀ ਟਰੈਕਟਰ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਸਥਾਨਕਵਾਸੀਆਂ ਅਤੇ ਫਾਇਰ ਬ੍ਰਿਗੇਡ (tractor trolley full of straw caught fire ) ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ।
Published : Oct 5, 2023, 10:36 AM IST
ਅੱਗ ਲੱਗਣ ਕਰਕੇ ਰੋਡ ਉੱਤੇ ਆਵਾਜਾਈ ਬੰਦ: ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਅੱਗ ਨੂੰ ਬੁਝਾ ਕੇ ਆਵਾਜਾਈ ਬਹਾਲ ਕਰਵਾ ਦਿੱਤੀ ਗਈ ਹੈ। ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਵਿਭਾਗ (Fire Brigade Department) ਦੇ ਫਾਇਰਮੈਨ ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਡੇਰਾ ਬਾਬਾ ਨਾਨਕ ਰੋਡ (Gurdaspur Dera Baba Nanak Road) ਉੱਤੇ ਇੱਕ ਟਰੈਕਟਰ ਟਰਾਲੀ ਵਿੱਚ ਭਰੀ ਪਰਾਲੀ ਨੂੰ ਅੱਗ ਲੱਗਣ ਕਰਕੇ ਰੋਡ ਉੱਤੇ ਆਵਾਜਾਈ ਬੰਦ ਹੋ ਚੁੱਕੀ ਹੈ। ਤੁਰੰਤ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਦੋ ਘੰਟੇ ਦੀ ਭਾਰੀ ਮਸ਼ੱਕਤ ਤੋਂ ਬਾਅਦ ਅਤੇ ਫਾਇਰ ਬ੍ਰਗੇਡ ਦੀਆਂ ਤਿੰਨ ਗੱਡੀਆਂ ਨਾਲ ਅੱਗ ਨੂੰ ਬੁਝਾਇਆ ਗਿਆ। ਉਹਨਾਂ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਫਿਲਹਾਲ ਅੱਗ ਨੂੰ ਬੁਝਾ ਕੇ ਆਵਾਜਾਈ ਨੂੰ ਬਹਾਲ ਕਰਾ ਦਿੱਤਾ ਗਿਆ ਹੈ।
- Suicide in court complex: ਸ਼ਖ਼ਸ ਨੇ ਬਟਾਲਾ ਕੋਰਟ ਕੰਪਲੈਕਸ 'ਚ ਨਿਗਲੀ ਜ਼ਹਿਰੀਲੀ ਚੀਜ਼, ਇਲਾਜ ਦੌਰਾਨ ਹੋਈ ਮੌਤ, ਮ੍ਰਿਤਕ ਦੇ ਭਰਾਵਾਂ ਖ਼ਿਲਾਫ਼ ਕੇਸ ਦਰਜ
- Russian Couples Married In Haridwar: ਹਰਿਦੁਆਰ 'ਚ ਤਿੰਨ ਰੂਸੀ ਲਾੜਿਆਂ ਦੀ ਨਿਕਲੀ ਬਰਾਤ, ਭਾਰਤੀ ਰੀਤੀ-ਰਿਵਾਜ਼ਾਂ ਨਾਲ ਹੋਇਆ ਵਿਆਹ
- Delhi Liquor Scam: ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ, ਸੁਪਰੀਮ ਕੋਰਟ ਨੇ ਪੁੱਛਿਆ-ਰਾਜੀਨਤਕ ਦਲਾਂ ਨੂੰ ਮੁਲਜ਼ਮ ਕਿਉਂ ਨਹੀਂ ਬਣਾਇਆ
ਵੱਡਾ ਹਾਦਸਾ ਹੋਣ ਤੋਂ ਟਲਿਆ: ਦੱਸ ਦਈਏ ਟਰੈਕਟਰ ਟਰਾਲੀ ਨੂੰ ਲੱਗੀ ਇਹ ਭਿਆਨਕ ਅੱਗ ਖਤਰਨਾਕ ਹਾਦਸੇ ਦਾ ਰੂਪ ਧਾਰ ਸਕਦੀ ਸੀ ਪਰ ਟਰੈਕਟਰ ਚਾਲਕ ਨੇ ਸਮੇਂ ਸਿਰ ਲੋਕਾਂ ਦੇ ਦੱਸਣ ਤੋਂ ਬਾਅਦ ਟਰੈਕਟਰ ਟਰਾਲੀ ਨੂੰ ਖਾਲੀ ਜਗ੍ਹਾ ਉੱਤੇ ਫੁਰਤੀ ਨਾਲ ਪਹੁੰਚਾ ਦਿੱਤਾ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਟਰੈਕਟਰ ਟਰਾਲੀ ਕੋਲ ਅਸਾਨੀ ਨਾਲ ਪਹੁੰਚ ਕੇ ਅੱਗ ਉੱਤੇ ਕਾਬੂ ਪਾਉਣ ਵਿੱਚ ਕਾਮਯਾਬ ਹੋਈਆਂ। ਸਥਾਨਕਵਾਸੀਆਂ ਨੇ ਵੀ ਹਿੰਮਤ ਕਰਕੇ ਇਸ ਹਾਦਸੇ ਨੂੰ ਟਾਲਿਆ।