ਪੰਜਾਬ

punjab

ETV Bharat / state

ਦੇਰ ਰਾਤ ਡਰੋਨ ਵੇਖੇ ਜਾਣ ਤੋਂ ਬਾਅਦ BSF ਵਲੋਂ ਬਾਰਡਰ 'ਤੇ ਕੀਤਾ ਜਾ ਰਿਹਾ ਸਰਚ ਆਪਰੇਸ਼ਨ - ਗੁਰਦਾਸਪੁਰ ਜਿਲ੍ਹੇ

ਗੁਰਦਾਸਪੁਰ ਜਿਲ੍ਹੇ ਵਿੱਚ ਆਉਂਦੀ BSF ਦੀ ਆਦੀਆਂ ਪੋਸਟ ਤੇ ਦੇਰ ਰਾਤ ਡਰੋਨ ਵੇਖੇ ਜਾਣ ਤੋਂ ਬਾਅਦ ਬਾਰਡਰ ਉੱਤੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ।

BSF ਦੀ ਆਦੀਆਂ ਪੋਸਟ ਤੇ ਦੇਰ ਰਾਤ ਡਰੋਨ ਵੇਖੇ ਜਾਣ ਤੋਂ ਬਾਅਦ ਬਾਰਡਰ ਤੇ ਕੀਤਾ ਜਾ ਰਿਹਾ ਸਰਚ ਆਪਰੇਸ਼ਨ
BSF ਦੀ ਆਦੀਆਂ ਪੋਸਟ ਤੇ ਦੇਰ ਰਾਤ ਡਰੋਨ ਵੇਖੇ ਜਾਣ ਤੋਂ ਬਾਅਦ ਬਾਰਡਰ ਤੇ ਕੀਤਾ ਜਾ ਰਿਹਾ ਸਰਚ ਆਪਰੇਸ਼ਨ

By

Published : Apr 23, 2022, 4:36 PM IST

ਗੁਰਦਾਸਪੁਰ: ਗੁਰਦਾਸਪੁਰ ਜ਼ਿਲ੍ਹੇ ਵਿੱਚ ਆਉਂਦੀ BSF ਦੀ ਆਦੀਆਂ ਪੋਸਟ ਤੇ ਦੇਰ ਰਾਤ ਡਰੋਨ ਵੇਖੇ ਜਾਣ ਤੋਂ ਬਾਅਦ ਬਾਰਡਰ ਉੱਤੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਗੁਰਦਾਸਪੁਰ ਸੈਕਟਰ ਦੀ BSF ਦੀ ਆਦੀਆਂ ਪੋਸਟ ਤੇ ਬੀਤੀ ਦੇਰ ਰਾਤ ਇੱਕ ਪਾਕਿਸਤਾਨੀ ਡਰੋਨ ਨੇ ਚਾਰ ਵਾਰ ਭਾਰਤੀ ਸੀਮਾ ਵਿੱਚ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ, ਉਥੇ ਹੀ BSF ਜਵਾਨਾਂ ਵੱਲੋਂ 165 ਰਾਉਂਦ ਫਾਇਰ ਕੀਤੇ ਗਏ।

BSF ਦੀ ਆਦੀਆਂ ਪੋਸਟ ਤੇ ਦੇਰ ਰਾਤ ਡਰੋਨ ਵੇਖੇ ਜਾਣ ਤੋਂ ਬਾਅਦ ਬਾਰਡਰ ਤੇ ਕੀਤਾ ਜਾ ਰਿਹਾ ਸਰਚ ਆਪਰੇਸ਼ਨ

ਜਿਸ ਦੇ ਬਾਅਦ ਡਰੋਨ ਪਾਕਿਸਤਾਨੀ ਵੱਲ ਵਾਪਿਸ ਚਲਾ ਗਿਆ, ਉਥੇ ਹੀ ਸਰਹੱਦ ਦੇ ਆਸ-ਪਾਸ ਦੇ ਇਲਾਕੇ ਵਿਚ ਸਵੇਰੇ ਤੋਂ ਹੀ BSF ਦੇ ਜਵਾਨਾਂ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ।

BSF ਦੇ ਵੱਡੇ ਅਧਿਕਾਰੀਆਂ ਅਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਚ ਹੋ ਰਹੀਆਂ ਲਗਾਤਾਰ ਡਰੋਨ ਐਕਟੀਵਿਟੀ ਨੂੰ ਲੈ ਕੇ ਇੱਕ ਹਾਈ ਲੇਵਲ ਦੀ ਮੀਟਿੰਗ ਚੱਲ ਰਹੀ ਹੈ, ਇਸ ਬਾਬਤ ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਪੁਲਿਸ ਦੇ DSP ਰਾਜਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਆਦੀਆਂ ਪੋਸਟ ਉੱਤੇ BSF ਜਵਾਨਾਂ ਨੇ ਇੱਕ ਪਾਕਿਸਤਾਨੀ ਡਰੋਨ ਵੇਖਿਆ।

BSF ਦੀ ਆਦੀਆਂ ਪੋਸਟ ਤੇ ਦੇਰ ਰਾਤ ਡਰੋਨ ਵੇਖੇ ਜਾਣ ਤੋਂ ਬਾਅਦ ਬਾਰਡਰ ਤੇ ਕੀਤਾ ਜਾ ਰਿਹਾ ਸਰਚ ਆਪਰੇਸ਼ਨ

ਜਿਸ ਦੇ ਬਾਅਦ BSF ਜਵਾਨਾਂ ਨੇ ਉਸ ਉੱਤੇ ਫਾਇਰਿੰਗ ਕੀਤੀ ਜਦਕਿ ਪਾਕਿਸਤਾਨੀ ਡਰੋਨ ਨੇ ਭਾਰਤੀ ਸੀਮਾ ਵਿੱਚ ਚਾਰ ਵਾਰ ਵੜਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਬਾਅਦ BSF ਜਵਾਨਾਂ ਨੇ ਉਸ ਉੱਤੇ ਲਗਾਤਾਰ 165 ਰੌਂਦ ਫਾਇਰ ਕੀਤੇ।

ਜਿਸ ਦੇ ਬਾਅਦ ਉਹ ਡਰੋਨ ਪਾਕਿਸਤਾਨ ਵੱਲ ਵਾਪਸ ਚਲਾ ਗਿਆ ਅਤੇ ਸਵੇਰੇ ਤੋਂ ਹੀ BSF ਦੇ ਜਵਾਨਾਂ ਅਤੇ ਉਹਨਾਂ ਦੀ ਪੁਲਿਸ ਪਾਰਟੀ ਵਲੋਂ ਬਾਰਡਰ ਨਾਲ ਲੱਗਦੇ ਇਲਾਕੀਆਂ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੱਸਿਆ ਕਿ ਇਸ ਘਟਨਾ ਦੇ ਬਾਅਦ BSF ਦੇ ਵੱਡੇ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਬਾਰਡਰ ਦੀ ਸੁਰੱਖਿਆ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਜਾ ਰਹੀ ਹੈ।

ਜਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਡਰੋਨ ਦੇ ਜਰਿਏ ਹੈਂਡ ਗਰੇਨੇਡ ਅਤੇ ਅਸਲਾ ਸੁੱਟਿਆ ਜਾ ਚੁੱਕਾ ਹੈ, ਜਿਸ ਦੇ ਬਾਅਦ BSF ਦੇ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਾਈ ਲੇਵਲ ਦੀ ਮੀਟਿੰਗ ਕਰ ਰਹੇ ਹੈ।

ਇਹ ਵੀ ਪੜ੍ਹੋ:ਜੁਗਾੜੂ ਰੇਹੜੀਆਂ ਵਾਲੇ ਹੋ ਜਾਣ ਸਾਵਧਾਨ, ਮਾਨ ਸਰਕਾਰ ਨੇ ਜਾਰੀ ਕੀਤਾ ਨਵਾਂ ਫਰਮਾਨ

ABOUT THE AUTHOR

...view details