ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਗੋਲਡ ਮੈਡਲਿਸਟ ਹੈਂਡਬਾਲ ਦਾ ਖਿਡਾਰੀ ਸਰਬਜੀਤ ਸਿੰਘ, ਜੋ ਪੰਜਾਬ ਨੂੰ ਛੱਡ ਹੁਣ ਦੁਬਈ ਵਿਚ ਐਥਲੀਟ ਵਿਚ ਆਪਣੇ ਜੌਹਰ ਵਿਖਾ ਰਿਹਾ ਹੈ। ਇਸ ਖਿਡਾਰੀ ਨੂੰ ਆਪਣੀਆਂ ਸਰਕਾਰਾਂ ਪ੍ਰਤੀ ਕਾਫੀ ਰੋਸ ਹੈ ਕਿਉਂਕਿ ਹੈਂਡਬਾਲ ਵਿਚ ਗੋਲਡ ਮੈਡਲ ਹਾਸਲ ਕਰਨ ਤੋਂ ਬਾਅਦ ਵੀ ਇਸਨੂੰ ਅੱਗੇ ਖੇਡਣ ਲਈ ਉਸ ਸਮੇ ਦੀਆਂ ਸਰਕਾਰਾਂ ਨੇ ਕੋਈ ਸਹਿਯੋਗ ਨਹੀਂ ਜਿਸ ਕਾਰਨ ਇਸ ਖਿਡਾਰੀ ਨੂੰ ਆਪਣਾ ਦੇਸ਼ ਛੱਡਣਾ ਪਿਆ।
ਸਰਬਜੀਤ ਦੀ ਇੱਛਾ ਸੀ ਕਿ ਉਹ ਦੇਸ਼ ਦਾ ਨਾਂਅ ਰੌਸ਼ਨ ਕਰੇ ਪਰ ਗਰੀਬੀ ਉਸ ਦੇ ਰਾਹ ਚ ਰੋੜਾ ਬਣ ਰਹੀ ਸੀ। ਸਰਬਜੀਤ ਦੇ ਹਾਲਾਤ ਇਹੋ ਜਿਹੇ ਸੀ ਕਿ ਉਹ ਚਪੜਾਸੀ ਦੀ ਨੌਕਰੀ ਕਰਨ ਨੂੰ ਤਿਆਰ ਸੀ ਪਰ ਬਦਕਿਸਮਤੀ ਤੇ ਸਰਕਾਰਾਂ ਦੀ ਬੇਰੁੱਖੀ ਕਾਰਨ ਉਸ ਨੂੰ ਚਪੜਾਸੀ ਦੀ ਨੌਕਰੀ ਵੀ ਨਾ ਨਸੀਬ ਹੋਈ। ਰੋਜ਼ੀ ਰੋਟੀ ਕਮਾਉਣ ਲਈ ਸਰਬਜੀਤ ਵਿਦੇਸ਼ ਚਲਾ ਗਿਆ।
ਇਹ ਵੀ ਪੜ੍ਹੋ: ਸਰਕਾਰ ਨੇ ਜੋ ਕੁੱਝ ਬਜਟ ਵਿੱਚ ਕਿਹੈ, ਉਹ ਸਭ ਡਰਾਮੈ : ਬੀਕੇਯੂ
ਬੇਸ਼ੱਕ ਸਰਕਾਰਾਂ ਨੇ ਸਰਬਜੀਤ ਨਾਲ ਬੇਇਨਸਾਫ਼ੀ ਕੀਤੀ ਤੇ ਉਸ ਦੀ ਕਦੇ ਸਾਰ ਨਹੀਂ ਲਈ ਪਰ ਸਰਬਜੀਤ ਦਾ ਦੇਸ਼ ਪ੍ਰਤੀ ਜਜ਼ਬਾ ਕਦੇ ਘੱਟ ਨਹੀਂ ਹੋਇਆ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਅੱਜ ਵੀ ਉਹ ਵਿਦੇਸ਼ ਵਿਚ ਹੋ ਰਹੀਆਂ ਖੇਡਾਂ ਵਿੱਚ ਹਿਸਾ ਲੈ ਰਿਹਾ ਹੈ ਦੁਬਈ ਵਿਚ ਹੋਣ ਵਾਲੀਆਂ ਦੌੜਾ ਵਿਚ ਆਪਣੇ ਦੇਸ਼ ਦਾ ਤਿਰੰਗਾ ਲੈਕੇ ਦੋੜਦਾ ਹੈ।