ਗੁਰਦਾਸਪੁਰ: ਜਿਲ੍ਹਾ ਗੁਰਦਾਸਪੁਰ ਦੇ ਪਿੰਡ ਬੱਲੜਵਾਲ ਦੇ ਇੱਕੋ ਪਰਿਵਾਰ ਦੇ 4 ਜੀਅ ਦੇ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਆਰੋਪੀ ਸੁਖਜਿੰਦਰ ਸਿੰਘ ਸੋਨੀ ਦੀ ਨਾਬਾਲਿਗ ਧੀ ਨੇ ਮੀਡੀਆ ਸਾਹਮਣੇ ਆ ਕੇ ਆਰੋਪ ਲਗਾਏ ਹਨ ਕਿ ਉਸ ਨਾਲ ਗੈਂਗਰੇਪ ਹੋਇਆ ਸੀ।
ਜਦੋਂ ਉਸ ਦੇ ਪਿਤਾ ਇਸ ਬਾਰੇ ਪਿੰਡ 'ਚ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਤੇ ਹਮਲਾ ਕੀਤਾ ਗਿਆ। ਜਿਸ ਦੇ ਬਚਾਅ 'ਚ ਉਸਦੇ ਪਿਤਾ ਨੇ ਫ਼ਾਇਰੰਗਰ ਕੀਤੀ ਅਤੇ ਇਸ ਦੇ ਨਾਲ ਹੀ ਨਾਬਾਲਿਗ ਬੇਟੀ ਅਤੇ ਉਸਦੇ ਰਿਸ਼ਤੇਦਾਰਾਂ ਨੇ ਇਹ ਆਰੋਪ ਲਗਾਇਆ ਕਿ ਪੁਲਿਸ ਵੱਲੋਂ ਸੁਖਜਿੰਦਰ ਸਿੰਘ ਸੋਨੀ ਦੀ ਪਤਨੀ ਅਤੇ ਭਰਾ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ।