ਪੰਜਾਬ

punjab

ਜੂਆ ਖੇਡਣ ਤੋਂ ਰੋਕਿਆ ਤਾਂ ਕਰ ਦਿੱਤਾ ਕਤਲ

By

Published : Oct 28, 2019, 7:46 PM IST

Updated : Oct 28, 2019, 8:01 PM IST

ਦੀਨਾਨਗਰ ਦੇ ਬੇਰੀਆ ਮੁਹੱਲੇ ਵਿੱਚ ਇੱਕ ਵਿਅਕਤੀ ਦਾ ਕੁਝ ਲੋਕਾਂ ਵੱਲੋਂ ਪੱਥਰ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਜੂਆ ਖੇਡਣ ਤੋਂ ਰੋਕਿਆ ਤਾਂ ਕਰ ਦਿੱਤਾ ਕਤਲ

ਗੁਰਦਾਸਪੁਰ: ਦੀਨਾਨਗਰ ਵਿੱਚ ਬੀਤੀ ਰਾਤ ਰੇਲਵੇ ਸਟੇਸ਼ਨ ਨੇੜੇ ਬੇਰੀਆ ਮੁਹੱਲਾ ਵਿੱਚ ਇੱਕ ਵਿਅਕਤੀ ਦਾ ਕੁਝ ਲੋਕਾਂ ਵੱਲੋਂ ਪੱਥਰ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜੂਆ ਖੇਡਣ ਤੋਂ ਰੋਕਿਆ ਤਾਂ ਕਰ ਦਿੱਤਾ ਕਤਲ

ਜਾਣਕਾਰੀ ਮੁਤਾਬਕ ਦੀਵਾਲੀ ਵਾਲੀ ਰਾਤ ਮ੍ਰਿਤਕ ਦੇ ਘਰ ਦੇ ਬਾਹਰ ਕੁੱਝ ਲੋਕ ਜੂਆ ਖੇਡ ਰਹੇ ਸਨ ਅਤੇ ਗਾਲੀ ਗਲੋਚ ਵੀ ਕਰ ਰਹੇ ਸਨ। ਮ੍ਰਿਤਕ ਨੇ ਉਨ੍ਹਾਂ ਨੂੰ ਜੂਆ ਖੇਡਣ ਅਤੇ ਗਾਲੀ ਗਲੋਚ ਕਰਨ ਤੋਂ ਮਨ੍ਹਾ ਕੀਤਾ ਤਾਂ ਉਕਤ ਲੋਕਾਂ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਪੱਥਰ ਮਾਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਤੇ ਬੇਟੇ ਨੇ ਦੱਸਿਆ ਕਿ ਦੇਰ ਰਾਤ ਤਿੰਨ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਜੂਆ ਖੇਡ ਰਹੇ ਸੀ। ਉਨ੍ਹਾਂ ਨੂੰ ਜਦੋਂ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਤਾਂ ਉਨ੍ਹਾਂ ਝਗੜਾ ਸ਼ੁਰੂ ਕਰ ਦਿੱਤਾ। ਗੁੱਸੇ ਵਿੱਚ ਆ ਕੇ ਉਨ੍ਹਾਂ ਮ੍ਰਿਤਕ ਨੂੰ ਪੱਥਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Last Updated : Oct 28, 2019, 8:01 PM IST

ABOUT THE AUTHOR

...view details