ਗੁਰਦਾਸਪੁਰ: ਪਿੰਡ ਮਾਨਕੌਰ ਵਿੱਚ ਬਿੱਟੂ ਨਾਂਅ ਦੇ 40 ਸਾਲਾ ਵਿਅਕਤੀ ਦੇ ਸਿਰ 'ਤੇ ਇੱਟਾਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਸੀ ਕਿ ਪਿੰਡ ਦੀ ਪੁਰਾਣੀ ਡਿਸਪੈਂਸਰੀ ਕੋਲ ਬਣੇ ਹੋਮ ਗਾਰਡ ਦੇ ਪੁਰਾਣੇ ਕੁਆਟਰਾਂ ਵਿੱਚ ਲਾਸ਼ ਪਈ ਹੈ।
ਗੁਰਦਾਸਪੁਰ: ਸਿਰ 'ਚ ਇੱਟਾਂ ਮਾਰ ਕੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ - ਸਿਰ 'ਚ ਇੱਟਾਂ ਮਾਰ ਕੇ ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ
ਗੁਰਦਾਸਪੁਰ ਦੇ ਪਿੰਡ ਮਾਨਕੌਰ ਵਿੱਚ 40 ਸਾਲਾ ਵਿਅਕਤੀ ਦੇ ਸਿਰ 'ਤੇ ਇੱਟਾਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮੌਕੇ 'ਤੇ ਜਾ ਕੇ ਦੇਖਿਆ ਤਾਂ ਉਹ ਲਾਸ਼ 40 ਸਾਲਾਂ ਵਿਅਕਤੀ ਬਿੱਟੂ ਦੀ ਸੀ ਜੋ ਕਿ ਰਾਮਨਗਰ ਦਾ ਰਹਿਣ ਵਾਲਾ ਹੈ। ਬਿੱਟੂ ਸੋਫ਼ੇ ਬਣਾਉਣ ਦਾ ਕੰਮ ਕਰਦਾ ਸੀ ਜਿਸ ਦਾ ਸਿਰ 'ਤੇ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਕੋਲ ਸ਼ਰਾਬ ਦੀਆਂ ਬੋਤਲਾਂ ਪਈਆਂ ਹੋਈਆਂ ਸਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਵਿਵਾਦ ਸ਼ਰਾਬ ਪੀਣ ਨੂੰ ਲੈ ਕੇ ਹੋਇਆ ਹੈ।
ਘਟਨਾ ਵਾਲੀ ਥਾਂ 'ਤੇ ਪਹੁੰਚੇ ਐਸਐਚਓ ਸਿਟੀ ਜਬਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਾਨਕੌਰ ਵਿੱਚ ਇੱਕ 40 ਸਾਲਾ ਵਿਅਕਤੀ ਦਾ ਕਤਲ ਹੋਇਆ ਹੈ ਜਿਸ ਦਾ ਨਾਂਅ ਬਿੱਟੂ ਵਾਸੀ ਰਾਮਨਗਰ ਦਾ ਹੈ। ਇਸ ਦੀ ਲਾਸ਼ ਪਿੰਡ ਦੀ ਪੁਰਾਣੀ ਡਿਸਪੈਂਸਰੀ ਦੇ ਕੋਲ ਬਣੇ ਹੋਮ ਗਾਰਡ ਦੇ ਪੁਰਾਣੇ ਕੁਆਟਰਾਂ ਵਿੱਚੋਂ ਮਿਲੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।