ਗੁਰਦਾਸਪੁਰ: ਨਸ਼ੇ ਦੀ ਦਲਦਲ 'ਚੋਂ ਬਾਹਰ ਨਿਕਲ ਰਹੇ ਗੁਰਦਾਸਪੁਰ ਦੇ ਇੱਕ ਨੌਜਵਾਨ ਨੇ ਜੇਲ੍ਹਾਂ 'ਚ ਹੁੰਦੀ ਨਸ਼ਾ ਤਸਕਰੀ ਬਾਰੇ ਵੱਡੇ ਖ਼ੁਲਾਸੇ ਕੀਤੇ ਹਨ। ਉਸ ਨੇ ਦੱਸਿਆਂ ਕਿ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਦਾ ਪੂਰਾ ਰੋਹਬ ਹੁੰਦਾ ਹੈ। ਉਹ ਬੜੀ ਹੀ ਹੁਸ਼ਿਆਰੀ ਨਾਲ ਨਸ਼ਾ ਤਸਕਰੀ ਕਰਦੇ ਹਨ। ਕੈਦੀ ਮੋਬਾਈਲ ਚਲਾਉਣ ਲਈ ਸਿਰਫ਼ ਇੱਕ ਸਿਮ ਕਾਰਡ ਵਰਤਦੇ ਸਨ। ਹੋਟ-ਸਪੋਟ ਜ਼ਰੀਏ ਉਹ ਫ਼ੋਨ ਚਲਾਉਂਦੇ ਸਨ ਤਾਂ ਜੋ ਨੰਬਰ ਟਰੇਸ ਨਾ ਕੀਤਾ ਜਾ ਸਕੇ।
ਜੱਗੂ ਭਗਵਾਨਪੁਰੀਏ ਤੋਂ ਲੈ ਕੇ ਜੇਲ੍ਹਾਂ 'ਚ ਹੁੰਦੀ ਨਸ਼ਾ ਤਸਕਰੀ ਬਾਰੇ ਵੱਡੇ ਖ਼ੁਲਾਸੇ - ਜੱਗੂ ਭਗਵਾਨਪੁਰੀਆ
ਪੰਜਾਬ ਸਰਕਾਰ ਭਾਵੇਂ ਜੇਲ੍ਹਾਂ 'ਚ ਸਖ਼ਤੀ ਦੇ ਲੱਖ ਦਾਅਵੇ ਕਰਦੀ ਹੋਵੇ ਪਰ ਜੇਲ੍ਹਾਂ ਦੇ ਕੀ ਹਾਲ ਹਨ? ਇਸ ਬਾਰੇ ਜੇਲ੍ਹ ਕੱਟ ਕੇ ਆਏ ਇੱਕ ਨੌਜਵਾਨ ਨੇ ਵੱਡੇ ਖ਼ੁਲਾਸੇ ਕੀਤੇ ਹਨ। ਨਸ਼ਾ ਮੁਕਤੀ ਕੇਂਦਰ 'ਚ ਭਰਤੀ ਇਸ ਨੌਜਵਾਨ ਨੇ ਦੱਸਿਆ ਕਿ ਕਿੰਝ ਜੇਲ੍ਹਾਂ 'ਚ ਨਸ਼ਾ ਤਸਕਰੀ ਹੁੰਦੀ ਹੈ?
a drug addicted boy
ਨੌਜਵਾਨ ਨੇ ਦੱਸਿਆ ਕਿ ਜੇਲ੍ਹ 'ਚ ਨਸ਼ਾ ਤਸਕਰੀ ਲਈ ਕੋਡ ਵਰਡ ਇਸਤੇਮਾਲ ਕੀਤੇ ਜਾਂਦੇ ਸਨ। ਗੈਂਗਸਟਰਾਂ ਤੇ ਹੋਰ ਨਸ਼ਾ ਤਸਕਰਾਂ ਨਾਲ ਦੋਸਤੀ ਹੋਣ ਤੋਂ ਬਾਅਦ ਉਕਤ ਨੌਜਵਾਨ ਵੀ ਨਸ਼ਾ ਤਸਕਰੀ ਕਰਨ ਲੱਗ ਲਿਆ।
ਇਸ ਨੌਜਵਾਨ ਨੇ ਜੱਗੂ ਭਗਵਾਨਪੁਰੀਏ ਦਾ ਵੀ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਜੇਲ੍ਹ 'ਚ ਜੱਗੂ ਦੀ ਇੰਨੀ ਚੱਲਦੀ ਹੈ ਕਿ ਵੱਡੇ ਅਫ਼ਸਰ ਵੀ ਉਸ ਨੂੰ ਵੇਖ ਕੇ ਆਪਣੀ ਕੁਰਸੀ ਛੱਡ ਦਿੰਦੇ ਸਨ।