ਗੁਰਦਾਸਪੁਰ: ਇੱਥੋਂ ਦੇ ਤਿਬੜੀ ਚੌਂਕ ਵਿੱਚ ਲੰਘੀ ਸ਼ਾਮ ਨੂੰ 6 ਵਜੇ ਦੋ ਕਾਰਾਂ ਵਿਚਾਲੇ ਟੱਕਰ ਹੋਈ। ਟਕੱਰ ਹੋਣ ਨਾਲ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਅੱਗੇ ਤੋਂ ਨੁਕਸਾਨੀਆਂ ਗਈਆਂ ਹਨ।
ਲੋਕਾਂ ਨੇ ਦੱਸਿਆ ਕਿ ਗੱਡੀ ਵਿੱਚ ਸਵਾਰ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ। ਜਦੋਂ ਕਿ ਦੁਕਾਨ ਉੱਤੇ ਬੈਠੇ ਇੱਕ ਦੁਕਾਨਦਾਰ ਅਤੇ ਉਸ ਦੇ ਇੱਕ ਸਾਥੀ ਨੇ ਭੱਜ ਕੇ ਆਪਣੀ ਜਾਨ ਬਚਾਈ ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ।
ਸਕਾਰਪੀਓ ਗੱਡੀ ਦੇ ਮਾਲਕ ਨੇ ਕਿਹਾ ਕਿ ਜਿਹੜੀ ਹਰਿਆਣਾ ਨੰਬਰ ਗੱਡੀ ਸੀ ਇਹ ਬਹੁਤ ਹੀ ਤੇਜ਼ ਰਫ਼ਤਾਰ ਵਿੱਚ ਆ ਰਹੀ ਹੈ।
ਇਹ ਵੀ ਪੜ੍ਹੋ:ASI ਭਗਵਾਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਦੀ ਮਦਦ ਦਾ ਐਲਾਨ
ਐਸਐਚਓ ਨੇ ਕਿਹਾ ਕਿ ਇੱਕ ਹਰਿਆਣਾ ਨੰਬਰ ਫਾਰਚੂਨਰ ਗੱਡੀ ਸੰਗਲਪੁਰਾ ਰੋਡ ਚੁੰਗੀ ਵੱਲੋਂ ਆ ਰਹੀ ਸੀ ਜਦਕਿ ਦੂਜੀ ਸਕਾਰਪੀਓ ਗੱਡੀ ਜਿਸ ਤੇ ਨੰਬਰ ਨਹੀਂ ਸੀ ਅਤੇ ਬਿਲਕੁੱਲ ਨਵੀਂ ਸੀ ਹਨੁਮਾਨ ਚੌਕ ਦੇ ਵੱਲੋਂ ਆਈ। ਦੋਨਾਂ ਗੱਡੀਆਂ ਦੀ ਸਪੀਡ ਇੰਨੀ ਸੀ ਕਿ ਟੱਕਰ ਦੇ ਬਾਅਦ ਦੋਨੇ ਗੱਡੀਆਂ ਬੁਰੀ ਤਰ੍ਹਾਂ ਨਾਲ ਅੱਗੇ ਤੋਂ ਨੁਕਸਾਨੀਆਂ ਗਈਆਂ ਅਤੇ ਸੜਕ ਦੇ ਦੂਸਰੇ ਬੰਨੇ ਘੁੰਮ ਗਈਆਂ। ਫਾਰਚਿਊਨਰ ਗੱਡੀ ਘੁੰਮਦੇ ਹੋਏ ਸੜਕ ਦੇ ਬਣੇ ਨਿਕਾਸੀ ਨਾਲੇ ਵਿੱਚ ਜਾ ਧੰਸੀ, ਜਦੋਂ ਕਿ ਸਕਾਰਪੀਓ ਗੱਡੀ ਘੁੰਮਦੇ ਹੋਏ ਚੁਰਾਹੇ ਉੱਤੇ ਬਣੀ ਇੱਕ ਫਰਨੀਚਰ ਦੀ ਦੁਕਾਨ ਵਿੱਚ ਜਾ ਵੜੀ।ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਹੈ।