ਬਟਾਲਾ: ਅਕਸਰ ਹੀ ਬੱਚਿਆਂ ਨੂੰ ਕੋਠੇ ਉੱਤੇ ਚੜ੍ਹ ਕੇ ਪਤੰਗਬਾਜ਼ੀ ਕਰਨ ਤੋਂ ਮਾਪਿਆਂ ਵੱਲੋਂ ਰੋਕਿਆ ਜਾਂਦਾ ਹੈ ਤਾਂ ਜੋ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਣ। ਅਜਿਹਾ ਹੀ ਮਾਮਲਾ ਬਟਾਲਾ ਦੇ ਸ਼ਾਸਤਰੀ ਨਗਰ ਬਿਜਲੀ ਘਰ ਅੰਦਰ ਉਸ ਸਮੇ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਇਕ 11 ਸਾਲਾਂ ਬੱਚਾ ਪਤੰਗ ਦੀ ਡੋਰ ਫੜ੍ਹਦੇ-ਫੜ੍ਹਦੇ 66K ਵੀ ਦੇ 66 ਹਜ਼ਾਰ ਵੋਲਟੇਜ਼ ਦੇ ਕਰੰਟ (A child got electrocuted in Shastri Nagar) ਦੀ ਚਪੇਟ ਆਉਣ ਨਾਲ 80% ਸੜ ਗਿਆ। ਜਿਸ ਨੂੰ ਗੰਭੀਰ ਹਾਲਤ ਵਿੱਚ ਬਿਜਲੀ ਕਰਮਚਾਰੀ ਨੇ ਆਪਣੀ ਗੱਡੀ ਵਿੱਚ ਪਾ ਕੇ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ। ਜਿੱਥੋਂ ਡਾਕਟਰ ਨੇ ਮੁੱਢਲੀ ਸਹਾਇਤਾ ਦੇ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਬਿਜਲੀ ਕਰਮਚਾਰੀ ਸੁਖਪ੍ਰੀਤ ਸਿੰਘ ਨੇ ਦੱਸਿਆਂ ਪੂਰਾ ਮਾਮਲਾ:- ਇਸ ਹਾਦਸੇ ਨੂੰ ਲੈਕੇ ਬਿਜਲੀ ਘਰ ਅੰਦਰ ਕੰਮ ਕਰਦੇ ਬਿਜਲੀ ਕਰਮਚਾਰੀ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਖਤਮ ਕਰਕੇ ਬਿਜਲੀ ਘਰ ਤੋਂ ਨਜ਼ਦੀਕ ਹੀ ਆਪਣੇ ਘਰ ਗਿਆ ਹੀ ਸੀ ਕਿ ਬਿਜਲੀ ਘਰ ਅੰਦਰੋਂ ਇਕ ਜਬਰਦਸਤ ਧਮਾਕੇ ਦੀ ਆਵਾਜ ਸੁਣਾਈ ਦਿੱਤੀ। ਜਦੋ ਉਹ ਵਾਪਿਸ ਬਿਜਲੀ ਘਰ ਆਇਆ ਤਾਂ ਉੱਥੇ ਦੂਸਰਾ ਕਰਮਚਾਰੀ ਅਤੇ ਕੁਝ ਲੋਕ ਇਕੱਠਾ ਹੋਏ (Shastri Nagar power house of Batala) ਨਜ਼ਰ ਆਏ।
ਉਹਨਾਂ ਲੋਕਾਂ ਨੇ ਦੱਸਿਆ ਕਿ ਪਿੱਛੇ ਇਕ ਬੱਚਾ ਸੜ ਰਿਹਾ ਹੈ, ਨਜ਼ਦੀਕ ਜਾ ਕੇ ਦੇਖਿਆ ਤਾਂ ਬੱਚਾ 66 ਕੇ ਵੀ ਗਰਿੱਡ ਦੇ ਕੋਲ ਡਿੱਗਾ ਪਿਆ ਸੀ। ਇਸ ਗਰਿੱਡ ਅੰਦਰ 66 ਹਜ਼ਾਰ ਵੋਲਟੇਜ਼ ਦਾ ਕਰੰਟ ਹੁੰਦਾ ਹੈ, ਬੱਚੇ ਨੂੰ ਅੱਗ ਲੱਗੀ ਹੋਈ ਸੀ, ਉਸ ਉੱਤੇ ਰੇਤ ਪਾ ਕੇ ਅੱਗ ਬੁਝਾਈ ਗਈ। ਪਹਿਲਾ ਤਾਂ ਲੱਗਾ ਕਿ ਬੱਚਾ ਜਿਸਦਾ ਨਾਮ ਅਜੈਪਾਲ ਪੁੱਤਰ ਸ਼ਸ਼ੀ ਕੁਮਾਰ ਦੱਸਿਆ ਜਾ ਰਿਹਾ ਸੀ ਖਤਮ ਹੋ ਗਿਆ ਹੈ।