ਪੰਜਾਬ

punjab

ETV Bharat / state

ਸਰਕਾਰੀ ਕਣਕ ਖੁਰਦ ਬੁਰਦ ਕਰਨ ਦੇ ਦੋਸ਼ 'ਚ ਸਰਕਾਰੀ ਡਿੱਪੂ ਹੋਲਡਰ ਤੇ ਡਰਾਈਵਰ ਖਿਲਾਫ਼ ਮਾਮਲਾ ਦਰਜ਼

ਪੰਜਾਬ ਸਰਕਾਰ ਵੱਲੋਂ ਸਸਤਾ ਰਾਸ਼ਨ ਵੰਡਣ ਵਾਲੇ ਇੱਕ ਸਰਕਾਰੀ ਡਿੱਪੂ ਹੋਲਡਰ ਤੇ ਡਰਾਈਵਰ ਨੂੰ ਲਾਭਪਾਤਰੀਆਂ ਨੂੰ ਵੰਡੀ ਜਾਣ ਵਾਲੀ ਕਣਕ ਦੀਆਂ ਬੋਰੀਆਂ ਬਾਹਰ ਬਾਜ਼ਾਰ 'ਚ ਵੇਚਣ ਦੇ ਦੋਸ਼ ਤਹਿਤ ਕਾਬੂ ਕੀਤਾ ਗਿਆ।

ਤਸਵੀਰ
ਤਸਵੀਰ

By

Published : Nov 21, 2020, 6:58 PM IST

ਗੁਰਦਾਸਪੁਰ: ਪੁਲਿਸ ਜਿਲ੍ਹਾ ਬਟਾਲਾ ਦੇ ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਵੱਲੋਂ ਇੱਕ ਸਰਕਾਰੀ ਡਿਪੋ ਹੋਲਡਰ ਅਤੇ ਇੱਕ ਡਰਾਈਵਰ ਨੂੰ ਸਰਕਾਰੀ ਕਣਕ ਖੁਰਦ ਬੁਰਦ ਕਰਦੇ ਹੋਏ ਕੀਤਾ ਕਾਬੂ ਕੀਤਾ ਗਿਆ । ਇਹ ਕਾਰਵਾਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੂੰ ਮਿਲੀ ਸੂਚਨਾ 'ਤੇ ਕੀਤੀ ਗਈ।

ਪੁਲਿਸ ਦਾ ਕਹਿਣਾ ਹੈ ਕਿ ਮੌਕੇ 'ਤੇ ਪੰਜਾਬ ਸਰਕਾਰ ਵੱਲੋਂ ਸਸਤਾ ਰਾਸ਼ਨ ਵੰਡਣ ਵਾਲੇ ਇੱਕ ਸਰਕਾਰੀ ਡਿੱਪੂ ਹੋਲਡਰ ਨੂੰ ਲਾਭਪਾਤਰੀਆਂ ਨੂੰ ਵੰਡੀ ਜਾਣ ਵਾਲੀ ਕਣਕ ਦੀਆਂ ਬੋਰੀਆਂ ਬਾਹਰ ਬਾਜ਼ਾਰ 'ਚ ਵੇਚਣ ਦੇ ਦੋਸ਼ ਤਹਿਤ ਕਾਬੂ ਕੀਤਾ ਗਿਆ।

ਸਰਕਾਰੀ ਕਣਕ ਖੁਰਦ ਬੁਰਦ ਕਰਨ ਦੇ ਦੋਸ਼ 'ਚ ਸਰਕਾਰੀ ਡਿੱਪੂ ਹੋਲਡਰ ਤੇ ਡਰਾਈਵਰ ਖਿਲਾਫ਼ ਮਾਮਲਾ ਦਰਜ਼

ਪੁਲਿਸ ਥਾਣਾ ਘਣੀਏ ਕੇ ਬਾਂਗਰ ਦੇ ਇੰਚਾਰਜ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਕਾਰੀ ਰਮੇਸ਼ ਕੁਮਾਰ ਨੇ ਸੂਚਨਾ ਦਿਤੀ ਸੀ ਕਿ ਇੱਕ ਡਿੱਪੋ ਹੋਲਡਰ 40 ਕੁਇੰਟਲ ਦੇ ਕਰੀਬ ਸਰਕਾਰੀ ਕਣਕ ਜੋ ਲਾਭਪਾਤਰੀਆਂ ਨੂੰ ਸਸਤੇ ਰਾਸ਼ਨ ਸਕੀਮ ਤਹਿਤ ਵੰਡੀ ਜਾਣੀ ਹੈ ਨੂੰ ਖੁਰਦ ਬੁਰਦ ਕਰਨ ਦੀ ਫ਼ਿਰਾਕ 'ਚ ਹੈ।

ਉਸ ਸੂਚਨਾ 'ਤੇ ਕਾਰਵਾਈ ਕਰਦਿਆਂ ਜਾਂਚ ਕੀਤੀ ਗਈ ਤਾਂ ਸਾਮਣੇ ਆਇਆ ਕਿ ਉਕਤ ਡਿੱਪੂ ਹੋਲਡਰ ਇਹ ਸਾਰੀ ਕਣਕ ਇੱਕ ਗੱਡੀ ੋਚ ਲੱਦ ਕੇ ਕਿਸੇ ਹੋਰ ਥਾਂ ਤੇ ਰੱਖ ਰਿਹਾ ਸੀ ਅਤੇ ਮੌਕੇ ਤੇ ਪਹੁਚ ਕੇ ਡਿਪੋ ਹੋਲਡਰ ਸਮੇਤ ਦੋ ਲੋਕਾਂ ਨੂੰ 40 ਕੁਵਿੰਟਲ ਕਣਕ ਸਮੇਤ ਕਾਬੂ ਕੀਤਾ ਗਿਆ ਹੈ ਅਤੇ ਕੇਸ ਦਰਜ਼ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ |

ABOUT THE AUTHOR

...view details