ਗੁਰਦਾਸਪੁਰ:ਜ਼ਿਲ੍ਹੇ ਦੇ ਪਿੰਡ ਅਚਲ ਸਾਹਿਬ ਤੋਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਕਿਸਾਨਾਂ ਦਾ ਜਥਾੱ ਦਿੱਲੀ ਰਵਾਨਾ ਹੋਇਆ ਹੈਂ। ਕਰੀਬ 50 ਗੱਡੀਆਂ ਦੇ ਜੱਥਾ ਦਿੱਲੀ ਵੱਲ ਰਵਾਨਾ ਹੋਇਆ ਹੈ ।ਇਹ ਰਵਾਨਾ ਹੋਏ ਕਿਸਾਨ ਸ਼ੰਭੂ ਬਾਰਡਰ ਤੇ ਇਕੱਠੇ ਹੋਣਗੇ ਇੱਥੇ ਹੀ 5 ਜ਼ਿਲ੍ਹਿਆਂ ਦੇ ਕਿਸਾਨਾਂ ਇਕੱਠੇ ਹੋ ਕੇ ਸਿੰਘੂ ਬਾਰਡਰ ਤੇ ਪਹੁੰਚਣਗੇ
ਕਿਸਾਨਾਂ ਦੀ ਕੇਂਦਰ ਨੂੰ ਵੱਡੀ ਚਿਤਾਵਨੀ - ਕੇਂਦਰ ਦਾ ਫੈਲਾਇਆ ਭਰਮ
ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਚ ਕੇਂਦਰ ਖਿਲਾਫ਼ ਰੋਸ ਦੀ ਲਹਿਰ ਭਖਦੀ ਜਾ ਰਹੀ ਹੈ।ਕਾਨੂੰਨ ਰੱਦ ਕਰਵਾਉਣ ਕਰਵਾਉਣ ਨੂੰ ਲੈਕੇ ਕਿਸਾਨਾਂ ਦਾ ਦਿੱਲੀ ਕੂਚ ਜਾਰੀ ਹੈ।ਕਿਸਾਨਾਂ ਨੇ ਕੇਂਦਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕਾਨੂੰਨ ਰੱਦ ਨਹੀਂ ਕੀਤੇ ਤਾਂ ਉਹ ਦਿੱਲੀ ਬਾਰਡਰਾਂ ਤੇ ਹੀ ਡਟੇ ਰਹਿਣਗੇ।
ਕਿਸਾਨਾਂ ਨੇ ਕਿਹਾ ਕਿ ਕੇਂਦਰ ਨੂੰ ਆਪਣਾ ਫੈਸਲਾ ਵਾਪਿਸ ਲੈਣਾ ਹੀ ਹੋਵੇਗਾ।ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਜਾ ਰਹੇ ਹਾਂ ਤੇ ਉਹ ਮੋਰਚੇ ਨੂੰ ਕਮਜ਼ੋਰ ਨਹੀਂ ਪੈਣ ਦੇਣਗੇ। ਕਿਸਾਨਾਂ ਨੇ ਕਿਹਾ ਕਿ ਇਸ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ ਅਸੀਂ ਦਵਾਂਗੇ।
ਕਿਸਾਨਾਂ ਕਿਹਾ ਕਿ ਕੋਰੋਨਾ ਬਿਮਾਰੀ ਹੈ ਮਹਾਮਾਰੀ ਨਹੀਂ ਹੈ ਇਹ ਸਭ ਕੇਂਦਰ ਦਾ ਫੈਲਾਇਆ ਭਰਮ ਹੈ । ਅਸੀਂ ਮੋਰਚੇ ਵਿਚ ਮਰ ਜਾਵਾਂਗੇ ਪਰ ਵਾਪਿਸ ਨਹੀਂ ਆਵਾਂਗੇ ਕੋਰੋਣਨਾ ਦੀ ਆੜ ਵਿਚ ਕੇਂਦਰ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ ।
ਇਹ ਵੀ ਪੜੋ:ਸਿੱਧੂ ਵੱਲੋਂ ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਹਾਈਕਮਾਂਡ ਤੱਕ ਸੱਚ ਪਹੁੰਚਾਉਣ ਦੀ ਅਪੀਲ