ਗੁਰਦਾਸਪੁਰ: ਕੇਂਦਰ ਸਰਕਾਰ ਵੱਲੋਂ ਜਦੋਂ ਤੋਂ ਖੇਤੀ ਕਾਨੂੰਨ ਬਣਾਏ ਹਨ ਉਦੋਂ ਤੋਂ ਹੀ ਇਨ੍ਹਾਂ ਵਿਰੁੱਧ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਚਲਾਇਆ ਜਾ ਰਿਹਾ ਹੈ ਅਤੇ ਉਦੋਂ ਤੋਂ ਹੀ ਇਸ ਸੰਘਰਸ਼ 'ਚ ਹਰ ਵਰਗ ਆਪਣਾ ਯੋਗਦਾਨ ਦੇ ਰਿਹਾ ਹੈ। ਹਰ ਵਰਗ ਕਿਸਾਨੀ ਸੰਘਰਸ਼ ਦੇ ਨਾਲ ਜੁੜ ਰਿਹਾ ਹੈ ਅਤੇ ਟਰੇਕਟਰ ਟ੍ਰਾਲੀ, ਬੱਸਾਂ, ਗੱਡੀਆਂ, ਮੋਟਰਸਾਇਕਲ ਅਤੇ ਸਾਇਕਲਾਂ 'ਤੇ ਸਵਾਰ ਹੋਕੇ ਦਿੱਲੀ ਅੰਦੋਲਨ 'ਚ ਪਹੁੰਚ ਰਹੇ ਹਨ। ਇਸੇ ਤਹਿਤ ਇੱਕ 70 ਸਾਲਾ ਬਜ਼ੁਰਗ ਕਿਸਾਨ ਹਰਭਜਨ ਸਿੰਘ ਬਟਾਲੇ ਦੇ ਨਜ਼ਦੀਕੀ ਪਿੰਡ ਲਾਲਵਾਲਾ ਤੋਂ ਗੁਰੂ ਦਾ ਓਟ ਆਸਰਾ ਲੈ ਕੇ ਦਿੱਲੀ ਕਿਸਾਨੀ ਅੰਦੋਲਨ 'ਚ ਸ਼ਾਮਿਲ ਹੋਣ ਲਈ ਦੋੜ ਲਗਾ ਕੇ ਸ਼ਾਮਲ ਹੋਣ ਜਾ ਰਿਹਾ ਹੈ। ਇਹ ਬਜ਼ੁਰਗ ਕਿਸਾਨ 500 ਕਿਲੋਮੀਟਰ ਦਾ ਦਿੱਲੀ ਤੱਕ ਸਫ਼ਰ ਦੋੜ ਲਗਾ ਕੇ ਪੂਰਾ ਕਰੇਗਾ।
ਬਜ਼ੁਰਗ ਕਿਸਾਨ ਹਰਭਜਨ ਸਿੰਘ ਵੱਲੋਂ ਰੋਜ਼ਾਨਾ 35 ਕਿਲੋਮੀਟਰ ਦੋੜ ਲਗਾ ਕੇ ਸਫ਼ਰ ਤਹਿ ਕੀਤਾ ਜਾਵੇਗਾ ਅਤੇ 15 ਦਿਨਾਂ 'ਚ ਦਿੱਲੀ ਕਿਸਾਨੀ ਅੰਦੋਲਨ ਵਿੱਚ ਪਹੁੰਚੇਣਗੇ। ਬਜ਼ੁਰਗ ਕਿਸਾਨ ਹਰਭਜਨ ਸਿੰਘ ਵਲੋਂ ਦੋੜ ਸ਼ੁਰੂ ਕਰਨ ਮੌਕੇ ਉਨ੍ਹਾਂ ਦੇ ਜਜ਼ਬੇ ਅਤੇ ਹੌਂਸਲੇ ਨੂੰ ਦਾਤ ਦੇਣ ਲਈ ਤਮਾਮ ਪਿੰਡ ਵਾਲੇ ਵੀ ਮਜੂਦ ਰਹੇ।