ਗੁਰਦਾਸਪੁਰ: ਐਤਵਾਰ ਸਵੇਰੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਪਾਕਿਸਤਾਨ ਤੋਂ ਭੇਜੀ 250 ਕਰੋੜ ਰੁਪਏ ਦੀ ਕੀਮਤ ਦੀ 60 ਕਿਲੋ ਹੈਰੋਇਨ ਬਰਾਮਦ ਕੀਤੀ ਗਈ।
BSF ਦੇ ਜਵਾਨਾਂ ਨੂੰ ਵੱਡੀ ਸਫਲਤਾ, 250 ਕਰੋੜ ਦੀ ਹੈਰੋਇਨ ਕੀਤੀ ਬਰਾਮਦ - ਗੁਰਦਾਸਪੁਰ
ਗੁਰਦਾਸਪੁਰ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਪਾਕਿਸਤਾਨ ਤੋਂ ਭੇਜੀ 250 ਕਰੋੜ ਰੁਪਏ ਦੀ ਕੀਮਤ ਦੀ 60 ਕਿਲੋ ਹੈਰੋਇਨ ਬਰਾਮਦ ਕੀਤੀ।
ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਇਸ ਸਬੰਧੀ ਦੱਸਦੇ ਹੋਏ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਾਕਿਸਤਾਨ ਦੇ ਨਾਲ ਲੱਗਦੀ ਨਗਲੀ ਘਾਟ ਵੀਓਪੀ ਦੇ ਸਾਹਮਣੇ ਰਾਵੀ ਦਰਿਆ ਵਿੱਚ ਸਵੇਰੇ 3:15 ਵਜੇ ਜਵਾਨਾਂ ਨੂੰ ਕੁਝ ਤੈਰਦਾ ਹੋਇਆ ਭਾਰਤੀ ਸਰਹੱਦ ਵੱਲ ਆਉਂਦਾ ਦਿਖਾਈ ਦਿੱਤਾ।
ਸੀਮਾ ਸੁਰੱਖਿਆ ਬਲ ਦੀ 10ਵੀਂ ਬਟਾਲੀਅਨ ਦੇ ਜਵਾਨਾਂ ਨੇ ਸ਼ੱਕ ਦੇ ਆਧਾਰ 'ਤੇ ਉਸ ਵਗਦੀ ਚੀਜ਼ 'ਤੇ ਕਾਬੂ ਪਾਉਣ ਤੋਂ ਬਾਅਦ ਜਦੋਂ ਉਸ ਨੂੰ ਜਾਂਚਿਆ ਤਾਂ ਉਸ 'ਤੇ ਹੈਰੋਇਨ ਦੇ 50 ਪੈਕੇਟ ਬਰਾਮਦ ਹੋਏ। ਡੀਆਈਜੀ ਰਾਜੇਸ਼ ਸ਼ਰਮਾ ਮੁਤਾਬਕ ਫੜ੍ਹੀ ਗਈ ਹੈਰੋਇਨ ਦੀ ਕੀਮਤ 250 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਸਰਚ ਮੁਹਿੰਮ ਜਾਰੀ ਹੈ।