ਗੁਰਦਾਸਪੁਰ :ਪੰਜਾਬ 'ਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਪਹੁੰਚਾਉਣ ਲਈ ਭਾਵੇਂ ਹੀ ਬਚਾਅ ਟੀਮਾਂ ਲੱਗੀਆਂ ਹੋਈਆਂ ਹਨ, ਪਰ ਜੋ ਕੰਮ ਪਿੰਡਾਂ ਦੇ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਉਸਦਾ ਮੁਕਾਬਲਾ ਸ਼ਾਇਦ ਹੀ ਹੋਵੇ। ਇਸ ਦੀ ਮਿਸਾਲ ਸਾਹਮਣੇ ਆਈ ਹੈ ਗੁਰਦਾਸਪੁਰ ਵਿਖੇ ਜਿਥੇ ਬਿਆਸ ਦਰਿਆ ਤੋਂ ਆਏ ਪਾਣੀ ਨਾਲ ਜਗਤਪੁਰ ਟਾਂਡਾ ਨੇੜੇ ਧੁੱਸੀ ਬੰਨ੍ਹ ਵਿੱਚ ਪਏ ਕਰੀਬ 300 ਫੁੱਟ ਚੌੜੇ ਪਾੜ ਨੂੰ ਭਰਨ ਦਾ ਕੰਮ ਬੀਤੇ ਦਿਨ ਨੌਜਵਾਨਾਂ ਦੇ ਉਪਰਾਲੇ ਨਾਲ ਮੁਕੰਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਭਾਰੀ ਬਰਸਾਤ ਕਾਰਨ ਜਿੰਨਾ ਇਲਾਕਿਆਂ ਵਿੱਚ ਹੜ੍ਹ ਆਏ ਸਨ ਉਹਨਾਂ ਵਿੱਚ ਗੁਰਦਾਸਪੁਰ ਦੇ ਇਲਾਕੇ ਵੀ ਪ੍ਰਭਾਵਿਤ ਹੋਏ ਸਨ। ਇਹਨਾਂ ਵਿੱਚ ਹੀ ਧੂਸੀ ਬੰਨ੍ਹ ਵੀ ਸੀ ਜਿਸ ਦੇ ਟੁੱਟਣ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ 50 ਦੇ ਕਰੀਬ ਪਿੰਡ ਪਾਣੀ ਆਉਣ ਨਾਲ ਪ੍ਰਭਾਵਿਤ ਹੋਏ ਸਨ। ਇਸ ਤੋਂ ਬਾਅਦ ਮੌਕੇ ’ਤੇ ਰਾਹਤ ਕਾਰਜ ਜਾਰੀ ਸਨ, ਹਾਲਾਂਕਿ ਕਿ ਖਿਤੇ ਦੇ ਮਾਹਿਰ ਅਧਿਕਾਰੀਆਂ ਕਰਮਚਾਰੀਆਂ ਨੇ ਕਿਹਾ ਸੀ ਕਿ ਇਸ ਬੰਨ੍ਹ ਨੂੰ ਪੂਰਨ ਲਈ 15 ਤੋਂ 20 ਦਿਨ ਹੋਰ ਲੱਗ ਸਕਦੇ ਹਨ, ਪਰ ਪਿੰਡ ਵਾਸੀਆਂ ਦੇ ਉਪਰਾਲੇ ਨਾਲ ਆਖਿਰਕਾਰ ਇਸ ਬੰਨ੍ਹ ਨੂੰ ਐਤਵਾਰ ਸ਼ਾਮ ਨੂੰ ਪੂਰਾ ਕਰ ਲਿਆ ਗਿਆ।
ਲੋਕਾਂ ਦੇ ਸਹਿਯੋਗ ਤੋਂ ਨਹੀਂ ਹੋ ਸਕਦਾ ਸੀ ਕੰਮ : ਇੱਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਪਿਡਾਂ ਤੋਂ ਪਹੁੰਚੇ ਹਜਾਰਾਂ ਨੌਜਵਾਨਾਂ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ.ਹਰੀਸ਼ ਦਾਯਮਾ, ਆਪ ਆਗੂ ਸ਼ਮਸ਼ੇਰ ਸਿੰਘ ਦੀ ਮੌਜੂਦਗੀ ਵਿੱਚ ਜੈਕਾਰੇ ਲਗਾ ਕੇ ਜਿੱਥੇ ਪ੍ਰਮਾਤਮਾ ਦਾ ਧੰਨਵਾਦ ਕੀਤਾ। ਉਸਦੇ ਨਾਲ ਆਏ ਨੌਜਵਾਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ। ਡੀਸੀ ਗੁਰਦਾਸਪੁਰ ਨੇ ਕਿਹਾ ਕਿ ਇਸ ਬੰਨ੍ਹ ਨੂੰ ਭਰਨ ਲਈ ਦਿਨ-ਰਾਤ ਇੱਕ ਕਰ ਰਹੇ ਨੌਜਵਾਨਾਂ ਦੀ ਇਹ ਮਿਹਨਤ ਕਾਫੀ ਸ਼ਲਾਘਾਯੋਗ ਹੈ। ਜਿੰਨਾ ਨੇ ਰਾਹਤ ਟੀਮਾਂ ਨਾਲ ਮਿਲ ਕੇ ਇੰਨੇ ਮੁਸ਼ਕਿਲ ਕੰਮ ਨੂੰ ਖੁਸ਼ੀ ਖੁਸ਼ੀ ਕੁਝ ਹੀ ਘੰਟਿਆਂ ਵਿੱਚ ਪੂਰਾ ਕੀਤਾ ਹੈ। ਇਸ ਮੌਕੇ ਨੌਜਵਾਨ ਆਗੂ ਇੰਦਰਪਾਲ ਸਿੰਘ ਅਤੇ ਕੰਵਲਪ੍ਰੀਤ ਸਿੰਘ ਕਾਕੀ ਸਮੇਤ ਉਨ੍ਹਾਂ ਦੇ ਸਮਰਥਕਾਂ ਨੇ ਵੀ ਪੂਰੇ ਉਤਸ਼ਾਹ ਨਾਲ ਬੰਨ੍ਹ ਨੂੰ ਭਰਨ ਦਾ ਕੰਮ ਮੁਕੰਮਲ ਕੀਤਾ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਹਿੰਮਤ ਦੀ ਬਦੌਲਤ ਹੀ ਇਹ ਅਸੰਭਵ ਕੰਮ ਇਨ੍ਹੇਂ ਘੱਟ ਸਮੇਂ ਵਿੱਚ ਸੰਭਵ ਹੋ ਸਕਿਆ ਹੈ।
- ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਤੇ ਲਾਏ ਵਾਅਦਿਓਂ ਮੁਕਰਨ ਦੇ ਇਲਜ਼ਾਮ, ਪ੍ਰਦਰਸ਼ਨ ਕੀਤਾ ਤਾਂ ਪੁਲਿਸ ਨਾਲ ਹੋ ਗਈ ਧੱਕਾ-ਮੁੱਕੀ, ਪੜ੍ਹੋ ਕਿਉਂ ਉੱਤਰੇ ਸੜਕਾਂ 'ਤੇ...
- ਮੋਦੀ ਸਰਕਾਰ ਦੇ ਸੁਪਨੇ ਸੱਚ ਕਰਨਗੇ ਪੰਜਾਬ ਦੇ ਕਿਸਾਨ, ਸੂਬੇ ਦੇ ਕਿਸਾਨ ਉਗਾਉਣਗੇ ਬਿਨ੍ਹਾਂ ਸਮਰਥਨ ਮੁੱਲ ਦੇ ਮੱਕੀ ਦੀ ਫ਼ਸਲ, ਪੜ੍ਹੋ ਕੀ ਹੈ ਇਥੇਨੋਲ
- ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ਦਾ ਨੌਜਵਾਨ ਪਾਣੀ 'ਚ ਰੁੜ੍ਹਿਆ, ਲਾਸ਼ ਬਰਾਮਦ