ਪੰਜਾਬ

punjab

ETV Bharat / state

ਤਿੰਨ ਬੱਚਿਆਂ ਦੀ ਮਾਂ ਨਾਲ ਰਿਲੈਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ ਦੀ ਮਿਲੀ ਲਾਸ਼, ਲਾਸ਼ ਦੀ ਹਾਲਤ ਬੇਹਦ ਖਰਾਬ - Murder In News

ਬਟਾਲਾ ਦੇ ਗੁਰੂ ਨਾਨਕ ਨਗਰ ਇਲਾਕੇ ਵਿੱਚ ਉਸ ਵੇਲ੍ਹੇ ਸਨਸਨੀ ਫੈਲ ਗਈ, ਜਦੋਂ ਤਿੰਨ ਬੱਚਿਆਂ ਦੀ ਮਾਂ ਨਾਲ ਪ੍ਰੇਮ ਸਬੰਧ ਦੇ ਚੱਲਦੇ ਕਿਰਾਏ ਉੱਤੇ ਰਹਿ ਰਹੇ 22 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ (Dead Body Found in Guru Nanak Nagar) ਵਿੱਚ ਲਾਸ਼ ਮਿਲੀ। ਮ੍ਰਿਤਕ ਦੀ ਲਾਸ਼ ਨੂੰ ਕੀੜੇ ਪੈ ਚੁੱਕੇ ਸੀ ਜਿਸ ਤੋਂ ਸਾਫ਼ ਜਾਪਦਾ ਕਿ ਲਾਸ਼ ਕਰੀਬ 10-15 ਦਿਨਾਂ ਤੋਂ ਕਮਰੇ ਅੰਦਰ ਹੀ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ead Body Found in Guru Nanak Nagar in Batala
ead Body Found in Guru Nanak Nagar in Batala

By

Published : Jan 10, 2023, 9:54 AM IST

Updated : Jan 10, 2023, 10:20 AM IST

ਤਿੰਨ ਬੱਚਿਆਂ ਦੀ ਮਾਂ ਨਾਲ ਰਿਲੈਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ ਦੀ ਮਿਲੀ ਲਾਸ਼

ਬਟਾਲਾ: ਬਟਾਲਾ ਦੇ ਗੁਰੂ ਨਾਨਕ ਨਗਰ ਇਲਾਕੇ ਵਿੱਚ ਕਿਰਾਏ ਦੇ ਮਕਾਨ ਉੱਤੇ ਰਹਿ ਰਹੇ ਇਕ 22 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪੁਹੰਚ ਕੇ ਘਰ ਦੇ ਦਰਵਾਜੇ ਦਾ ਤਾਲਾ ਤੋੜ ਕੇ ਨੌਜਵਾਨ ਦੀ ਲਾਸ਼ ਬਾਹਰ ਕੱਢਿਆ ਅਤੇ ਬਟਾਲਾ ਦੇ ਸਿਵਿਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜਿਆ। ਪੁਲਿਸ ਵੱਲੋਂ ਅਗਲੀ ਜਾਂਚ ਸ਼ੁਰੂ ਕੀਤੀ ਗਈ ਹੈ। ਮ੍ਰਿਤਕ ਨੌਜਵਾਨ ਸੰਨੀ (Dead Body Found) ਜ਼ਿਲਾ ਗੁਰਦਾਸਪੁਰ ਦੇ ਪਿੰਡ ਦੂੰਬੀਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਮ੍ਰਿਤਕ ਵਿਦੇਸ਼ ਤੋਂ ਵੀ ਮਹਿਲਾ ਕਰਕੇ ਆਇਆ ਸੀ ਵਾਪਸ: ਮ੍ਰਿਤਕ ਦੇ ਭਰਾ ਵਿਕਾਸ ਕੁਮਾਰ ਦਾ ਕਹਿਣਾ ਸੀ ਕਿ ਉਹ ਖੁਦ ਵਿਦੇਸ਼ ਰਹਿੰਦਾ ਹੈ ਅਤੇ ਕਈ ਵਾਰ ਉਸ ਨੇ ਆਪਣੇ ਭਰਾ ਸੰਨੀ ਨੂੰ ਵੀ ਵਿਦੇਸ਼ ਲਿਆਉਣ ਦੀ ਕੋਸ਼ਿਸ਼ ਕੀਤੀ। ਸੰਨੀ ਇਕ ਵਾਰ ਵਿਦੇਸ਼ ਵੀ ਚਲਾ ਗਿਆ ਸੀ, ਪਰ ਉਕਤ ਮਹਿਲਾ ਨੇਹਾ ਸ਼ਰਮਾ ਦੇ ਕਹਿਣ ਉੱਤੇ ਉਹ ਵਾਪਿਸ ਆ ਗਿਆ ਅਤੇ ਉਕਤ ਮਹਿਲਾ ਨਾਲ ਬਟਾਲਾ ਦੇ ਗੁਰੂ ਨਾਨਕ ਨਗਰ ਵਿੱਚ ਕਿਰਾਏ ਦਾ ਮਕਾਨ ਲੈਕੇ ਰਹਿਣ ਲੱਗ ਪਿਆ।

ਵਿਕਾਸ ਨੇ ਕਿਹਾ ਕਿ ਅਸੀਂ ਆਪਣੇ ਭਰਾ ਸੰਨੀ ਨੂੰ ਬਹੁਤ (Guru Nanak Nagar in Batala) ਸਮਝਾਇਆ, ਪਰ ਉਸ ਨੇ ਸਾਡੀ ਇਕ ਨਹੀਂ ਮੰਨੀ ਅਤੇ ਉਕਤ ਮਹਿਲਾ ਨੇਹਾ ਸ਼ਰਮਾ ਨਾਲ ਪਿਛਲੇ ਚਾਰ ਸਾਲ ਤੋਂ ਰਹਿਣ ਲੱਗ ਪਿਆ ਅਤੇ ਅੱਜ ਉਕਤ ਮਹਿਲਾ ਦਾ ਸਾਨੂੰ ਫੋਨ ਆਇਆ ਕਿ ਮੈਂ ਕੁਝ ਦਿਨਾਂ ਤੋਂ ਦੂਜੇ ਸ਼ਹਿਰ ਆਈ ਹੋਈ ਹਾਂ ਅਤੇ ਸੰਨੀ ਮੇਰਾ ਫੋਨ ਨਹੀਂ ਚੁੱਕ ਰਿਹਾ, ਤੁਸੀਂ ਜਾਕੇ ਦੇਖੋ।

ਨੇਹਾ ਦਾ ਫੋਨ ਆਉਣ 'ਤੇ ਪਰਿਵਾਰ ਬਟਾਲਾ ਪਹੁੰਚਿਆ:ਵਿਕਾਸ ਨੇ ਦੱਸਿਆ ਕਿ ਜਦੋਂ ਅਸੀਂ ਬਟਾਲਾ ਆਕੇ ਉਕਤ ਮਕਾਨ ਵਿੱਚ ਦੇਖਿਆ ਤਾਂ ਮਕਾਨ ਚਾਰੇ ਪਾਸੇ ਤੋਂ ਬੰਦ ਸੀ ਅਤੇ ਇਕ ਖਿੜਕੀ ਚੋਂ ਨਜ਼ਰ ਆਇਆ ਕੇ ਸਾਡੇ ਭਰਾ ਸੰਨੀ ਦੀ ਮ੍ਰਿਤਕ ਦੇਹ ਬੈਡ ਉੱਤੇ (Dead Body Found in Guru Nanak Nagar) ਪਈ ਹੋਈ ਹੈ। ਫਿਰ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਉਨ੍ਹਾਂ ਦੀ ਮਦਦ ਨਾਲ ਮਕਾਨ ਦੇ ਤਾਲੇ ਤੋੜ ਕੇ ਭਰਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਬਟਾਲਾ ਭੇਜਿਆ। ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਹੈ।

ਘਟਨਾ ਦੀ ਇਤਲਾਹ ਮਿਲਦੇ ਹੀ ਮੌਕੇ 'ਤੇ ਪਹੁੰਚੇ ਐਸਐਚਓ ਕੁਲਵੰਤ ਸਿੰਘ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਅਧਾਰ ਉੱਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਦਾ ਹੋਇਆ ਅੰਤਿਮ ਸੰਸਕਾਰ, ਪਿੱਛੇ ਰਹਿ ਗਏ ਮਾਂ ਤੇ ਦਾਦਾ

Last Updated : Jan 10, 2023, 10:20 AM IST

ABOUT THE AUTHOR

...view details