ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਗੱਗੋਵਾਲੀ 'ਚ ਦੋ ਔਰਤਾਂ ਦਾ ਪੁਲਿਸ ਅਧਿਕਾਰੀ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੋਵਾਂ ਔਰਤਾਂ ਦਾ ਆਪਸੀ ਰਿਸ਼ਤਾ ਤਾਈ-ਭਤੀਜੀ ਵਾਲਾ ਹੈ।
ਦੱਸ ਦੇਈਏ ਕਿ ਮੁਲਜ਼ਮ (ਮੰਗਲ ਸਿੰਘ) ਦੇ ਦੋ ਵਿਆਹ ਹੋਏ ਹਨ ਇਸ ਦੇ ਜਾਇਦਾਦ ਦੇ ਮਾਮਲੇ ਦੇ ਚਲਦਿਆਂ ਉਸ ਨੇ ਦੂਜੀ ਪਤਨੀ ਨਾਲ ਮਿਲ ਕੇ ਪਹਿਲੀ ਪਤਨੀ ਅਤੇ ਆਪਣੀ ਭਤੀਜੀ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਦਾ ਕਾਰਨ ਪਹਿਲੀ ਪਤਨੀ ਦੇ ਨਾਂਅ ਹੋਈ ਅੱਧੀ ਜਾਇਦਾਦ ਨੂੰ ਲੈਣ ਖ਼ਾਤਿਰ ਔਰਤ ਦੇ ਪਤੀ ਨੇ ਸਹੋਰੇ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: ਭਾਰਤੀ ਕਿਸਾਨ ਯੂਨੀਅਨ ਵੱਲੋਂ ਡੀਐਸਪੀ ਦੇ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ
ਇਸ ਸੰਬੰਧ 'ਚ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਦੇ ਕੁੱਝ ਸਾਲ ਹੀ ਹੋਏ ਸੀ ਕਿ ਉਸ ਦੇ ਪਤੀ ਨੇ ਦੂਜਾ ਵਿਆਹ ਕਰ ਲਿਆ। ਜਿਸ ਨੂੰ ਲੈ ਕੇ ਉਸ ਦੇ ਸਹੁਰੇ ਨਾਲ ਸਮਝੋਤਾ ਕੀਤਾ ਕਿ ਉਹ ਉਸ ਦੇ ਨਾਂਅ ਅੱਧੀ ਜਾਇਦਾਦ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਉਸ ਦੇ ਨਾਂਅ ਜਾਇਦਾਦ ਕਰ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਉਸ ਦੇ ਸੁਹਰੇ ਵਾਲੇ ਇਸ ਗਲ ਤੋਂ ਨਾ-ਖੁਸ਼ ਹੋਣ ਕਾਰਨ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 23 ਸਾਲ ਦੀ ਕੁੜੀ ਨਾਲ ਜੋ ਤਸ਼ਦੱਦ ਕੀਤੀ ਹੈ ਉਸ ਦੀ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਮੰਗਲ ਸਿੰਘ ਜੋ ਕਿ ਖੁਦ ਥਾਣੇਦਾਰ ਹੈ। ਉਸ ਦੀਆਂ ਦੋ ਪਤਨੀ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਜਾਇਦਾਦ ਤੇ ਹੋਰ ਲੈਣ ਦੇਣ ਦੇ ਮਾਮਲੇ ਦੇ ਚਲਦਿਆਂ ਮੁਲਜ਼ਮ ਨੇ ਦੂਜੀ ਪਤਨੀ ਤੇ ਪਿਤਾ ਨਾਲ ਮਿਲ ਕੇ ਪਹਿਲੀ ਪਤਨੀ ਤੇ ਭਤੀਜੀ ਦਾ ਕਤਲ ਕਰ ਦਿੱਤਾ। ਜਿਨ੍ਹਾਂ ਤੇ ਆਈ.ਪੀ.ਸੀ ਦੀ ਧਾਰਾ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ।