ਪੰਜਾਬ

punjab

ETV Bharat / state

ਬਿਜਲੀ ਦੇ ਝਟਕੇ ਨੇ 8 ਤੇ 10 ਸਾਲ ਦੇ ਬੱਚਿਆਂ ਦੀ ਲਈ ਜਾਨ - dead

ਡੇਰਾ ਬਾਬਾ ਨਾਨਕ ਦੇ ਪਿੰਡ ਡਾਲਾ ਵਿਖੇ ਦਾਦੇ ਨਾਲ ਖੇਤਾਂ ਵਿੱਚ ਗਏ 2 ਬੱਚਿਆਂ ਦੀ ਮੋਟਰ 'ਤੇ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ।

ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਦੇ ਹੋਏ ਪਿੰਡ ਦੇ ਲੋਕ।

By

Published : May 27, 2019, 8:30 PM IST

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਡਾਲਾ ਵਿਖੇ ਬਿਜਲੀ ਦੇ ਝਟਕੇ ਨੇ ਇੱਕ ਹੀ ਪਰਿਵਾਰ ਦੇ 2 ਸਕੇ ਭਰਾਵਾਂ ਨੂੰ ਮੌਤ ਦੀ ਨੀਂਦ ਸਵਾ ਦਿੱਤਾ।
ਜਾਣਕਾਰੀ ਮੁਤਾਬਕ ਦੋਵੇਂ ਸਕੇ ਭਰਾ ਆਪਣੇ ਦਾਦੇ ਨਾਲ ਖੇਤਾਂ ਵਿੱਚ ਗਏ ਹੋਏ ਸਨ ਅਤੇ ਖੇਡਦੇ ਸਮੇਂ ਖੇਤਾਂ ਵਿੱਚ ਲੱਗੀ ਪਾਣੀ ਦੀ ਮੋਟਰ ਤੋਂ ਪਾਣੀ ਪੀਣ ਦੌਰਾਨ ਬਿਜਲੀ ਦਾ ਕਰੰਟ ਲੱਗਣ ਨਾਲ ਦੋਵਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਬਿਜਲੀ ਦੇ ਝਟਕੇ ਨੇ 8 ਤੇ 10 ਸਾਲ ਦੇ ਬੱਚਿਆਂ ਦੀ ਲਈ ਜਾਨ

ਮ੍ਰਿਤਕ ਬੱਚਿਆਂ ਦੇ ਚਾਚਾ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਕੂਲ ਛੁੱਟੀ ਦੇ ਕਾਰਨ ਸੁਖਪ੍ਰੀਤ ਅਤੇ ਹਰਪ੍ਰੀਤ ਉਮਰ 8 ਅਤੇ 10 ਸਾਲ ਆਪਣੇ ਦਾਦੇ ਦੇ ਨਾਲ ਖੇਤਾਂ ਵਿੱਚ ਗਏ ਸਨ। ਉੱਥੇ ਦਾਦਾ ਤਾਂ ਖੇਤੀ ਦੇ ਕੰਮ ਵਿੱਚ ਵਿਅਸਤ ਹੋ ਗਿਆ, ਪਰ ਦੋਵੇਂ ਬੱਚੇ ਖੇਡਣ ਲੱਗ ਗਏ। ਇਸੇ ਦੌਰਾਨ ਛੋਟੇ ਭਰਾ ਹਰਪ੍ਰੀਤ ਨੂੰ ਪਿਆਸ ਲੱਗੀ ਤਾਂ ਉਹ ਖੇਤਾਂ ਵਿੱਚ ਲੱਗੀ ਮੋਟਰ ਉੱਤੇ ਪਾਣੀ ਪੀਣ ਚਲਾ ਗਿਆ। ਜਿਵੇਂ ਹੀ ਹਰਪ੍ਰੀਤ ਪਾਣੀ ਦੀ ਮੋਟਰ ਤੋਂ ਪਾਣੀ ਪੀਣ ਲਗਾ ਤਾਂ ਉਸਨੂੰ ਬਿਜਲੀ ਦੇ ਕਰੰਟ ਨੇ ਆਪਣੀ ਚਪੇਟ ਵਿੱਚ ਲੈ ਲਿਆ। ਹਰਪ੍ਰੀਤ ਨੂੰ ਚੀਖਦੇ ਵੇਖ ਸੁਖਪ੍ਰੀਤ ਨੇ ਉਸ ਨੂੰ ਛੁੜਵਾਉਣ ਦੀ ਕੋਸ਼ਿਸ਼ ਕੀਤੀ ਪਰ ਕਰੰਟ ਨੇ ਸੁਖਪ੍ਰੀਤ ਨੂੰ ਵੀ ਆਪਣੀ ਚਪੇਟ ਵਿੱਚ ਜਕੜ ਲਿਆ। ਜਿਸ ਕਾਰਨ ਦੋਵਾਂ ਮੌਕੇ ਉੱਤੇ ਹੀ ਦਮ ਤੋੜ ਗਏ।

ਫ਼ਿਲਹਾਲ ਬੱਚਿਆਂ ਦੇ ਪਿਤਾ ਦੀ ਉਡੀਕ ਹੋ ਰਹੀ ਹੈ, ਜੋ ਕਿ ਵਿਦੇਸ਼ ਵਿਖੇ ਕੰਮ ਕਰਦਾ ਹੈ।

ABOUT THE AUTHOR

...view details