ਗੁਰਦਾਸਪੁਰ: ਨਸ਼ਿਆ ਤੇ ਕਾਬੂ ਪਾਉਣ ਲਈ ਪੁਲਿਸ ਲਗਾਤਾਰ ਕੋਸ਼ਿਸਾ ਕਰ ਰਹੀ ਹੈ। ਇਸੇ ਦੇ ਚਲਦੇ ਬਟਾਲਾ ਪੁਲਿਸ ਦੇ ਸੀਆਈਏ ਸਟਾਫ ਨੇ ਮੁਖਬਰ ਦੀ ਇਤਲਾਹ ਤੇ ਦੋ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਿਸ 'ਚ ਚਾਰ ਗੱਡੀਆਂ ਸਮੇਤ ਛੇ ਨੌਜਵਾਨਾਂ ਕੋਲੋਂ ਚੰਡੀਗੜ੍ਹ ਮਾਰਕਾ ( 150 ਪੇਟੀ) 1800 ਬੋਤਲ ਨਾਜਾਇਜ ਸ਼ਰਾਬ ਅਤੇ 516 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਤਫਤੀਸ਼ ਸੁਰੂ ਕੀਤੀ ਹੈ।
1800 ਬੋਤਲ ਨਜਾਇਜ ਸ਼ਰਾਬ ਤੇ 516 ਗ੍ਰਾਮ ਹੈਰੋਇਨ ਛੇ ਕਾਬੂ - ਹੈਰੋਇਨ
ਬਟਾਲਾ ਪੁਲਿਸ ਦੇ ਸੀਆਈਏ ਸਟਾਫ ਨੇ ਮੁਖ਼ਬਰ ਦੀ ਇਤਲਾਹ ਤੇ ਛਾਪੇਮਾਰੀ ਕਰ ਛੇ ਨੌਜਵਾਨਾਂ ਕੋਲੋ ਚੰਡੀਗੜ੍ਹ ਮਾਰਕਾ (150 ਪੇਟੀ) 1800 ਬੋਤਲ ਨਾਜਾਇਜ਼ ਸ਼ਰਾਬ ਅਤੇ 516 ਗ੍ਰਾਮ ਹੈਰੋਇਨ ਬਰਾਮਦ ਕੀਤੀ

1800 ਬੋਤਲ ਨਜਾਇਜ ਸ਼ਰਾਬ ਤੇ 516 ਗ੍ਰਾਮ ਹੈਰੋਇਨ ਛੇ ਕਾਬੂ
1800 ਬੋਤਲ ਨਜਾਇਜ ਸ਼ਰਾਬ ਤੇ 516 ਗ੍ਰਾਮ ਹੈਰੋਇਨ ਛੇ ਕਾਬੂ
ਬਟਾਲਾ ਦੇ ਡੀਐਸਪੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਛੇ ਨੌਜਵਾਨਾਂ ਵਿਚੋਂ ਚਾਰ ਨੌਜਵਾਨਾਂ ਕੋਲੋ 516 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕੇ ਇਹ ਨੌਜਵਾਨ ਖੁਦ ਵੀ ਹੈਰੋਇਨ ਦਾ ਨਸ਼ਾ ਕਰਦੇ ਹਨ। ਅਮ੍ਰਿਤਸਰ ਦੇ ਰਹਿਣ ਵਾਲੇ ਨਸ਼ਾ ਤਸਕਰ ਕੋਲੋ ਹੈਰੋਇਨ ਲਿਆ ਕੇ ਬਟਾਲਾ ਦੇ ਨੇੜਲੇ ਇਲਾਕੇ ਚ ਵੇਚਣ ਦਾ ਕੰਮ ਕਰਨ ਕਰਦੇ ਆ ਰਹੇ ਹਨ।