ਗੁਰਦਾਸਪੁਰ: ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਹਾਲਾਤ ਉਸ ਸਮੇ ਤਨਾਅ ਪੂਰਨ ਬਣ ਗਏ ਜਦੋ ਚੋਣਾਂ ਦੀ ਰੰਜਿਸ਼ ਨੂੰ ਲੈਕੇ ਸਾਬਕਾ ਕੌਂਸਲਰ ਤੇ ਮੌਜੂਦਾ ਕੌਂਸਲਰ ਵਿਚ ਝੜਪ ਹੋ ਗਈ ਅਤੇ ਇਕ ਦੂਜੇ ਤੇ ਫਾਇਰਿੰਗ ਕਰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਸੰਦੀਪ ਭੱਲਾ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਆਪਣੇ ਭੱਠੇ ਉਪਰ ਬੈਠਾ ਸੀ ਕਿ ਦੋ ਕੁ ਵਜੇ ਮੌਜੂਦਾ ਕੌਂਸਲਰ ਨਵਦੀਪ ਸਿੰਘ ਪੰਨੂੰ ਨੇ ਆਪਣੇ ਸਾਥੀਆਂ ਨਾਲ ਆ ਕੇ ਮੇਰੇ ਉੱਤੇ ਹਮਲਾ ਕੀਤਾ ਅਤੇ ਮੇਰੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਉਨ੍ਹਾਂ ਕਿਹਾ ਕਿ ਮੇਰੇ ਭੱਠੇ ਉੱਤੇ ਕੰਮ ਕਰ ਰਹੇ ਲੇਬਰ ਨੇ ਮੇਰੀ ਜਾਨ ਬਚਾਈ ਜਿਸ ਵਿੱਚ ਮੇਰੇ ਨਾਲ ਕੰਮ ਕਰਦੇ ਇੱਕ ਲੜਕੇ ਨੂੰ ਸੱਟਾਂ ਲੱਗੀਆਂ ਜੋ ਕਿ ਜ਼ਖ਼ਮੀ ਹੋ ਗਿਆ ।ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਵੱਲੋਂ ਰੰਜਿਸ਼ ਕੱਢਦੇ ਹੋਏ ਮੇਰੇ ਉੱਤੇ ਹਮਲਾ ਕੀਤਾ ਗਿਆ ਹੈ ਇਸ ਲਈ ਪੁਲਿਸ ਇਸ ਖਿਲਾਫ਼ ਕਾਰਵਾਈ ਕਰੇ