ਪੰਜਾਬ ਬਜਟ ਨਹੀਂ ਉਤਰਿਆ ਸਨਅਤਕਾਰਾਂ ਦੀਆਂ ਉਮੀਦਾਂ 'ਤੇ ਖਰਾ - daily update
ਲੁਧਿਆਣਾ: ਪੰਜਾਬ ਸਰਕਾਰ ਵੱਲੋਂ 2018-19 ਦਾ ਬਜਟ ਪੇਸ਼ ਕੀਤਾ ਗਿਆ। ਇਸ ਵਿੱਚ ਸਰਕਾਰ ਨੇ ਬਿਜਲੀ ਦੀ ਸਬਸਿਡੀ ਲਈ ਕੁਝ ਰਕਮ ਰਾਖਵੀਂ ਰੱਖੀ ਹੈ ਪਰ ਸਨਅਤਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਕੋਈ ਵੀ ਸਬਸਿਡੀ ਨਹੀਂ ਮਿਲ ਰਹੀ।
aa
ਇਸ ਦੇ ਨਾਲ ਹੀ ਸਮਾਰਟ ਸਿਟੀ ਲੁਧਿਆਣਾ ਲਈ ਰੱਖੇ ਗਏ ਰਾਖਵੇਂ ਬਜਟ ਬਾਰੇ ਸਨਅਤਕਾਰਾਂ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਇਹ ਕੰਮ ਹੋਣੇ ਚਾਹੀਦੇ ਹਨ ਸਿਰਫ਼ ਕਾਗ਼ਜ਼ਾਂ 'ਚ ਬਜਟ ਰੱਖਣ ਨਾਲ ਕੁਝ ਨਹੀਂ ਹੁੰਦਾ।