ਪੰਜਾਬ

punjab

ETV Bharat / state

ਪੰਜਾਬ ਬੋਰਡ ਦੇ 10 ਦੇ ਇਮਤਿਹਾਨ 15 ਮਾਰਚ ਤੋਂ ਸ਼ੁਰੂ - punjab school education board

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਕਲਾਸ ਦੀਆਂ ਸਲਾਨਾ ਪ੍ਰੀਖਿਆਵਾਂ 15 ਮਾਰਚ ਚੋਂ ਸ਼ੁਰੂ ਹੋਣ ਜਾ ਰਹੀਆਂ ਹਨ। ਵਿਦਿਆਰਥੀਆਂ ਦੇ ਰੋਲ ਨੰਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀ ਵੈੱਬ ਸਾਈਟ ਤੇ ਅੱਪਲੋਡ ਕਰ ਦਿੱਤੇ ਹਨ।

pseb

By

Published : Mar 5, 2019, 3:19 PM IST

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਕਲਾਸ ਦੀਆਂ ਸਲਾਨਾ ਪ੍ਰੀਖਿਆਵਾਂ 15 ਮਾਰਚ ਚੋਂ ਸ਼ੁਰੂ ਹੋਣ ਜਾ ਰਹੀਆਂ ਹਨ। ਵਿਦਿਆਰਥੀਆਂ ਦੇ ਰੋਲ ਨੰਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀ ਵੈੱਬ ਸਾਈਟ ਤੇ ਅੱਪਲੋਡ ਕਰ ਦਿੱਤੇ ਹਨ।

ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਪ੍ਰੀਖਿਆ ਸਬੰਧੀ ਪੂਰੀ ਤਿਆਰੀਆਂ ਕਰ ਲਈਆਂ ਹਨ। ਉਨ੍ਹਾਂ ਨਕਲ ਨੂੰ ਨਕੇਲ ਪਾਉਣ ਲਈ ਵੀ ਪੂਰੀ ਤਿਆਰੀ ਕਰ ਲਈ ਹੈ।

ਜ਼ਿਕਰਯੋਗ ਹੈ ਕਿ ਰੈਗੁਲਰ ਅਤੇ ਓਪਨ ਸਕੂਲ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਸਕੂਲ ਲਾਗ ਇਨ ਆਈਡੀ ‘ਤੇ 4 ਮਾਰਚ ਨੂੰ ਅਪਲੋਡ ਕਰ ਦਿੱਤੇ ਗਏ ਹਨ। ਪ੍ਰਾਈਵੇਟ ਵਿਦੀਆਰਥੀਆਂ ਦੇ ਰੋਲ ਨੰਬਰ ਵੀ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੇ ਗਏ ਹਨ।

ਇਸ ਤੋਂ ਬਾਅਦ ਜੇਕਰ ਕਿਸੇ ਵਿਦੀਆਰਥੀ ਦੇ ਰੋਲ ਨੰਬਰ ‘ਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਮਿਲਦੀ ਹੈ ਤਾਂ ਉਹ ਜਲਦੀ ਹੀ ਆਪਣੇ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਬੋਰਡ ਦੇ ਮੁੱਖ ਦਫ਼ਤਰ ‘ਚ ਜਾ ਉਸ ਕਮੀ ਜਾਂ ਗਲਤੀ ਨੂੰ ਠੀਕ ਕਰਵਾ ਸਕਦਾ ਹੈ। ਇਸ ਦੀ ਫੀਸ ਵੀ ਦਫ਼ਤਰ ‘ਚ ਹੀ ਜਮ੍ਹਾਂ ਕੀਤੀ ਜਾਵੇਗੀ।

ABOUT THE AUTHOR

...view details